ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

ਸਰੋਤ ਲੱਭੋ

ਇੱਥੇ ਤੁਸੀਂ ਦੁਭਾਸ਼ੀਆਂ, ਅਨੁਵਾਦਕਾਂ ਅਤੇ ਭਾਸ਼ਾ ਸੇਵਾਵਾਂ ਬਾਰੇ ਲਾਭਦਾਇਕ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਇਹ ਸਰੋਤ ਇਸ ਤਰ੍ਹਾਂ ਤਿਆਰ ਕੀਤੇ ਗਏ ਹਨ ਕਿ ਹਰ ਕਿਸੇ ਲਈ ਭਾਸ਼ਾ ਸੇਵਾਵਾਂ ਦੀ ਵਰਤੋਂ ਕਰਨਾ ਅਤੇ ਸਮਝਣਾ ਆਸਾਨ ਹੋਵੇ। ਤੁਸੀਂ ਸਿੱਖ ਸਕਦੇ ਹੋ ਕਿ ਪ੍ਰਮਾਣਿਤ ਦੁਭਾਸ਼ੀਆਂ ਅਤੇ ਅਨੁਵਾਦਕਾਂ ਨਾਲ ਕਿਵੇਂ ਕੰਮ ਕਰਨਾ ਹੈ। ਇੱਥੇ ਤੁਹਾਡੇ ਅਧਿਕਾਰਾਂ ਅਤੇ ਭਾਸ਼ਾ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਕੀ ਉਮੀਦ ਰੱਖਣੀ ਹੈ, ਇਸ ਬਾਰੇ ਮਾਰਗਦਰਸ਼ਨ ਕਰਨ ਵਾਲੀਆਂ ਗਾਈਡਾਂ ਉਪਲਬਧ ਹਨ।

A man and woman looking at a tablet together
quote-1 quote-2

NAATI ਕੀ ਹੈ?

ਅਨੁਵਾਦਕ ਅਤੇ ਦੁਭਾਸ਼ੀਏ ਲੋਕਾਂ ਨੂੰ ਆਪਸ ਵਿੱਚ ਸੰਪਰਕ ਕਰਨ ਅਤੇ ਸਮਾਜ ਵਿੱਚ ਭਾਗੀਦਾਰੀ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

NAATI ਆਸਟ੍ਰੇਲੀਆ ਦੀ ਰਾਸ਼ਟਰੀ ਮਿਆਰ ਨਿਰਧਾਰਤ ਕਰਨ ਅਤੇ ਅਨੁਵਾਦਕਾਂ ਅਤੇ ਦੁਭਾਸ਼ੀਆਂ ਨੂੰ ਪ੍ਰਮਾਣਿਤ ਕਰਨ ਵਾਲੀ ਅਧਿਕਾਰਤ ਸੰਸਥਾ ਹੈ।
NAATI ਅਨੁਵਾਦਕਾਂ ਜਾਂ ਦੁਭਾਸ਼ੀਆਂ ਨੂੰ ਨੌਕਰੀ ਨਹੀਂ ਦਿੰਦੀ ਹੈ।
ਅਸੀਂ ਇਹ ਡਾਇਰੈਕਟਰੀ ਇਸ ਲਈ ਮਾਲੀ-ਸਹਾਇਤਾ ਦੇ ਕੇ ਤਿਆਰ ਕੀਤੀ ਹੈ ਤਾਂ ਜੋ ਤੁਸੀਂ ਉਚਿਤ ਪੇਸ਼ੇਵਰ ਲੱਭ ਸਕੋ।