ਅਕਸਰ ਪੁੱਛੇ ਜਾਂਦੇ ਸਵਾਲ
ਇਸ ਅਨੁਸਾਰ ਅਨੁਸਾਰ ਛਾਂਟੋ
ਅਕਸਰ ਪੁੱਛੇ ਜਾਂਦੇ ਸਵਾਲ
ਸਿਰਫ਼ ਨਾਮ ਨਾਲ ਖੋਜ ਕਰਨਾ ਕਿਸੇ ਪ੍ਰੈਕਟੀਸ਼ਨਰ ਦੀ ਪੁਸ਼ਟੀ ਕਰਨ ਦਾ ਭਰੋਸੇਯੋਗ ਤਰੀਕਾ ਨਹੀਂ ਹੈ। ਕਈ ਪ੍ਰੈਕਟੀਸ਼ਨਰਾਂ ਦੇ ਇੱਕੋ ਜਿਹੇ ਜਾਂ ਮਿਲਦੇ-ਜੁਲਦੇ ਨਾਮ ਹੋ ਸਕਦੇ ਹਨ, ਅਤੇ ਕੁੱਝ ਕੋਲ ਇੱਕੋ ਜਿਹੀਆਂ ਪ੍ਰਮਾਣਿਕਤਾ ਦੀਆਂ ਕਿਸਮਾਂ ਹੋ ਸਕਦੀਆਂ ਹਨ। ਇਸ ਕਾਰਨ ਇਹ ਪੁਸ਼ਟੀ ਕਰਨਾ ਔਖਾ ਹੋ ਸਕਦਾ ਹੈ ਕਿ ਤੁਸੀਂ ਸਹੀ ਵਿਅਕਤੀ ਨੂੰ ਲੱਭਿਆ ਹੈ।
ਇੱਕ ਪ੍ਰੈਕਟੀਸ਼ਨਰ ਦੀ ਪੁਸ਼ਟੀ ਕਰਨ ਦਾ ਸਭ ਤੋਂ ਸਹੀ ਤਰੀਕਾ ਉਸ ਦੇ CPN (ਸਰਟੀਫਿਕੇਸ਼ਨ ਪ੍ਰੈਕਟੀਸ਼ਨਰ ਨੰਬਰ) ਦੀ ਵਰਤੋਂ ਕਰਨਾ ਹੈ। ਹਰ ਪ੍ਰਮਾਣਿਤ ਪ੍ਰੈਕਟੀਸ਼ਨਰ ਦਾ ਇੱਕ ਵਿਲੱਖਣ CPN ਹੁੰਦਾ ਹੈ, ਜਿਸ ਨਾਲ ਤੁਸੀਂ ਉਸਦੀ ਮੌਜੂਦਾ ਪ੍ਰਮਾਣੀਕਰਨ ਸਥਿਤੀ ਦੀ ਭਰੋਸੇ ਨਾਲ ਪੁਸ਼ਟੀ ਕਰ ਸਕਦੇ ਹੋ।
ਅਸੀਂ ਤੁਹਾਨੂੰ ਇਹ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ:
- ਪ੍ਰੈਕਟੀਸ਼ਨਰ ਤੋਂ ਉਸਦਾ CPN ਮੰਗੋ
- ਉਨ੍ਹਾਂ ਦੀਆਂ ਪ੍ਰਮਾਣਿਕਤਾਵਾਂ ਦੀ ਪੁਸ਼ਟੀ ਕਰਨ ਲਈ “ਕਿਸੇ NAATI ਪ੍ਰਮਾਣਿਕਤਾ ਦੀ ਜਾਂਚ ਕਰਨਾ” ਟੂਲ ਦੀ ਵਰਤੋਂ ਕਰੋ
ਸਾਡੀ ਜਨਤਕ ਡਾਇਰੈਕਟਰੀ ਤੁਹਾਡੀ ਮਦਦ ਲਈ ਬਣਾਈ ਗਈ ਹੈ ਤਾਂ ਜੋ ਤੁਸੀਂ ਉਹਨਾਂ ਪ੍ਰੈਕਟੀਸ਼ਨਰਾਂ ਨੂੰ ਲੱਭ ਸਕੋ ਅਤੇ ਸੰਪਰਕ ਕਰ ਸਕੋ ਜਿਨ੍ਹਾਂ ਨੇ ਆਪਣੇ ਵੇਰਵੇ ਦਰਸਾਉਣ ਦੀ ਚੋਣ ਕੀਤੀ ਹੈ। ਸਾਰੇ ਪ੍ਰੈਕਟੀਸ਼ਨਰ ਡਾਇਰੈਕਟਰੀ ਵਿੱਚ ਨਹੀਂ ਦਿਖਾਈ ਦਿੰਦੇ, ਖ਼ਾਸ ਕਰਕੇ ਜੇਕਰ ਉਨ੍ਹਾਂ ਨੇ ਆਪਣੀ ਸੰਪਰਕ ਜਾਣਕਰੀ ਨਾ ਦਰਸਾਉਣ ਦੀ ਚੋਣ ਕੀਤੀ ਹੋਵੇ।
ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਇੱਕ ਪ੍ਰਮਾਣਿਤ ਪ੍ਰੈਕਟੀਸ਼ਨਰ ਨਾਲ ਹੀ ਕੰਮ ਕਰ ਰਹੇ ਹੋ, ਹਮੇਸ਼ਾ ਉਸਦਾ CPN ਮੰਗੋ ਅਤੇ ਅਧਿਕਾਰਿਕ ਟੂਲ ਦੀ ਵਰਤੋਂ ਕਰਕੇ ਉਸਦੀ ਪੁਸ਼ਟੀ ਕਰੋ।
ਭਾਸ਼ਾਵਾਂ ਦੀ ਸੂਚੀ ਵਿੱਚ ਸਿਰਫ਼ ਉਹੀ ਭਾਸ਼ਾਵਾਂ ਦਿਖਾਈਆਂ ਜਾਂਦੀਆਂ ਹਨ ਜਿੱਥੇ ਘੱਟੋ-ਘੱਟ ਇੱਕ NAATI-ਪ੍ਰਮਾਣਿਤ ਪ੍ਰੈਕਟੀਸ਼ਨਰ ਨੇ ਇਸ ਡਾਇਰੈਕਟਰੀ ਵਿੱਚ ਆਪਣੀ ਜਾਣਕਾਰੀ ਦਰਸਾਉਣ ਦੀ ਚੋਣ ਕੀਤੀ ਹੋਵੇ।
ਜੇਕਰ ਤੁਹਾਨੂੰ ਆਪਣੀ ਭਾਸ਼ਾ ਨਹੀਂ ਦਿਖਾਈ ਦੇ ਰਹੀ ਹੈ, ਤਾਂ ਇਹ ਇਸ ਕਰਕੇ ਹੋ ਸਕਦਾ ਹੈ ਕਿਉਂਕਿ:
- ਇਸ ਸਮੇਂ ਉਸ ਭਾਸ਼ਾ ਵਿੱਚ ਕੋਈ ਵੀ ਪ੍ਰੈਕਟੀਸ਼ਨਰ ਉਪਲਬਧ ਨਹੀਂ ਹੈ, ਜਾਂ
- ਉਸ ਭਾਸ਼ਾ ਦੇ ਪ੍ਰੈਕਟੀਸ਼ਨਰਾਂ ਨੇ ਆਪਣੀ ਜਾਣਕਾਰੀ ਇਸ ਡਾਇਰੈਕਟਰੀ ਵਿੱਚ ਦਰਸਾਉਣ ਦੀ ਚੋਣ ਨਹੀਂ ਕੀਤੀ ਹੈ।
ਜਿਵੇਂ-ਜਿਵੇਂ ਪ੍ਰੈਕਟੀਸ਼ਨਰ ਆਪਣੀ ਜਾਣਕਾਰੀ ਸ਼ਾਮਲ ਕਰਨ ਦੀ ਚੋਣ ਕਰਦੇ ਹਨ, ਅਸੀਂ ਇਸ ਡਾਇਰੈਕਟਰੀ ਨੂੰ ਨਿਯਮਿਤ ਤੌਰ ’ਤੇ ਅੱਪਡੇਟ ਕਰਦੇ ਹਾਂ।
ਇਸ ਡਾਇਰੈਕਟਰੀ ਵਿੱਚ ਭਾਸ਼ਾਵਾਂ ਆਮ ਤੌਰ ’ਤੇ ਮਿਆਰੀ ISO 639-3 ਭਾਸ਼ਾ ਦੇ ਨਾਮਾਂ ਦੀ ਵਰਤੋਂ ਕਰਕੇ ਦਰਸਾਈਆਂ ਜਾਂਦੀਆਂ ਹਨ। ਇਸਦਾ ਮਤਲਬ ਹੈ ਕਿ ਕੁੱਝ ਭਾਸ਼ਾਵਾਂ ਕਿਸੇ ਹੋਰ, ਪਰ ਸੰਬੰਧਿਤ, ਨਾਮ ਹੇਠ ਦਿਖਾਈ ਦੇ ਸਕਦੀਆਂ ਹਨ।
ਉਦਾਹਰਨ ਵਜੋਂ, Swahili ਦੀ ਥਾਂ Kiswahili ਸੂਚੀਬੱਧ ਕੀਤਾ ਹੋ ਸਕਦਾ ਹੈ।
ਜੇਕਰ ਤੁਹਾਨੂੰ ਆਪਣੀ ਭਾਸ਼ਾ ਨਹੀਂ ਮਿਲ ਰਹੀ, ਤਾਂ ਇਸਦੀ ਵਰਤੋਂ ਕਰਕੇ ਖੋਜ ਕਰਨ ਦੀ ਕੋਸ਼ਿਸ਼ ਕਰੋ:
- ਭਾਸ਼ਾ ਦਾ ਕੋਈ ਵੱਡਾ ਜਾਂ ਆਮ ਨਾਮ ਖੋਜੋ
- ਭਾਸ਼ਾ ਲਈ ਵਰਤੇ ਜਾਂਦੇ ਕੋਈ ਹੋਰ ਸ਼ਬਦ ਖੋਜੋ
ਜੇਕਰ ਤੁਸੀਂ ਅਜੇ ਵੀ ਅਨਿਸ਼ਚਿਤ ਹੋ ਤਾਂ ਸਾਡੀ ਗਾਈਡ ਵੇਖੋ: ਜਦੋਂ ਪ੍ਰਮਾਣਿਤ ਦੁਭਾਸ਼ੀਏ ਜਾਂ ਅਨੁਵਾਦਕ ਉਪਲਬਧ ਨਾ ਹੋਣ, ਤਾਂ ਕੀ ਕਰਨਾ ਹੈ? ਜਾਂ ਮਦਦ ਲਈ ਸਾਡੇ ਨਾਲ ਸੰਪਰਕ ਕਰੋ।
‘ਤਸਦੀਕਸ਼ੁਦਾ, ਪਰ ਮਿਆਦ ਸਮਾਪਤ ਹੈ’ ਦਾ ਮਤਲਬ ਹੈ ਕਿ ਪੇਸ਼ੇਵਰ ਪਹਿਲਾਂ NAATI ਵੱਲੋਂ ਪ੍ਰਮਾਣਿਤ ਸੀ, ਪਰ ਹੁਣ ਉਸ ਦੀ ਪ੍ਰਮਾਣਿਕਤਾ ਹੁਣ ਚਲੰਤ ਨਹੀਂ ਹੈ। NAATI ਪ੍ਰਮਾਣੀਕਰਨਾਂ ਨੂੰ ਹਰ ਤਿੰਨ ਸਾਲਾਂ ਬਾਅਦ ਰੀ-ਸਰਟੀਫਿਕੇਸ਼ਨ ਨਾਮਕ ਪ੍ਰਕਿਰਿਆ ਰਾਹੀਂ ਨਵਿਆਇਆ ਜਾਣਾ ਲਾਜ਼ਮੀ ਹੈ। ਜੇਕਰ ਉਨ੍ਹਾਂ ਨੂੰ ਦੁਬਾਰਾ ਪ੍ਰਮਾਣਿਤ ਨਹੀਂ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਦੀ ਮਿਆਦ ਖ਼ਤਮ ਹੋ ਜਾਂਦੀ ਹੈ। NAATI ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਮਿਆਦ ਪੁੱਗ ਚੁੱਕੇ ਪ੍ਰਮਾਣ-ਪੱਤਰ ਵਾਲਾ ਪੇਸ਼ੇਵਰ ਮੌਜੂਦਾ ਪੇਸ਼ੇਵਰ ਮਿਆਰਾਂ ਨੂੰ ਪੂਰਾ ਕਰਦਾ ਹੈ।
ਅਨੁਵਾਦਾਂ ਲਈ: ਜੇਕਰ ਕੋਈ ਅਨੁਵਾਦ ਕਿਸੇ NAATI-ਪ੍ਰਮਾਣਿਤ ਅਨੁਵਾਦਕ ਦੁਆਰਾ ਪੂਰਾ ਕੀਤਾ ਜਾਂਦਾ ਹੈ ਜਦੋਂ ਉਹਨਾਂ ਕੋਲ ਇੱਕ ਸਰਗਰਮ ਪ੍ਰਮਾਣੀਕਰਨ ਹੁੰਦਾ ਹੈ, ਤਾਂ ਇਹ ਅਣਮਿੱਥੇ ਸਮੇਂ ਲਈ ਜਾਇਜ਼ ਰਹਿੰਦਾ ਹੈ।
ਅਨੁਵਾਦਾਂ ਦੀ ਕੋਈ ਮਿਆਦ ਖ਼ਤਮ ਹੋਣ ਦੀ ਤਾਰੀਖ਼ ਨਹੀਂ ਹੁੰਦੀ ਹੈ। ਜਦੋਂ ਕੋਈ ਦਸਤਾਵੇਜ਼ NAATI-ਪ੍ਰਮਾਣਿਤ ਅਨੁਵਾਦਕ ਵੱਲੋਂ ਅਨੁਵਾਦ ਕੀਤਾ ਜਾਂਦਾ ਹੈ, ਤਾਂ ਉਹ ਅਨੁਵਾਦ ਅਣ-ਮਿੱਥੇ ਸਮੇਂ ਲਈ ਪ੍ਰਮਾਣਿਤ ਰਹਿੰਦਾ ਹੈ। ਹਾਲਾਂਕਿ, ਕੁੱਝ ਸੰਸਥਾਵਾਂ, ਜਿਵੇਂ ਕਿ ਸਰਕਾਰੀ ਏਜੰਸੀਆਂ, ਹਾਲੀਆ ਕੀਤਾ ਹੋਇਆ ਅਨੁਵਾਦ ਮੰਗ ਸਕਦੀਆਂ ਹਨ ਜਾਂ ਇਹ ਪੁਸ਼ਟੀ ਚਾਹੁੰਦੀਆਂ ਹਨ ਕਿ ਦਸਤਾਵੇਜ਼ ਦੀ ਸਮੱਗਰੀ ਵਿੱਚ ਕੋਈ ਤਬਦੀਲੀ ਤਾਂ ਨਹੀਂ ਹੋਈ ਹੈ। ਇਸ ਲਈ, ਹਮੇਸ਼ਾ ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ਬਾਰੇ ਪਹਿਲਾਂ ਜਾਂਚ ਕਰ ਲੈਣਾ ਚੰਗਾ ਰਹਿੰਦਾ ਹੈ।
ਪੇਸ਼ੇਵਰ ਪ੍ਰੋਫ਼ਾਈਲਾਂ ਵਿੱਚ ਦਿੱਤੀ ਗਈ ਜਾਣਕਾਰੀ ਦੇ ਕੁੱਝ ਹਿੱਸੇ ਚੋਣਵੇਂ ਹੁੰਦੇ ਹਨ ਅਤੇ ਉਹਨਾਂ ਨੂੰ ਪੇਸ਼ੇਵਰ ਖੁਦ ਭਰਦੇ ਹਨ। NAATI ਪੇਸ਼ੇਵਰਾਂ ਨੂੰ ਇਹ ਚੋਣ ਦਿੰਦਾ ਹੈ ਕਿ ਉਹ ਆਪਣੀਆਂ ਯੋਗਤਾਵਾਂ, ਸੇਵਾਵਾਂ ਜਾਂ ਮੁਹਾਰਤ ਦੇ ਖੇਤਰਾਂ ਬਾਰੇ ਵੇਰਵੇ ਸਾਂਝੇ ਕਰਨ ਜਾਂ ਨਾ ਕਰਨ। ਇਸ ਕਰਕੇ, ਇਹ ਜਾਣਕਾਰੀ NAATI ਵੱਲੋਂ ਤਸਦੀਕਸ਼ੁਦਾ ਨਹੀਂ ਹੁੰਦੀ ਹੈ।
ਜੇਕਰ ਕੋਈ ਖੇਤਰ ਕਿਸੇ ਦੇ ਪ੍ਰੋਫ਼ਾਈਲ ਵਿੱਚ ਦਿਖਾਈ ਨਹੀਂ ਦਿੰਦਾ ਹੈ, ਤਾਂ ਇਸਦਾ ਸਿਰਫ਼ ਇਹ ਮਤਲਬ ਹੈ ਕਿ ਪੇਸ਼ੇਵਰ ਨੇ ਉਹ ਜਾਣਕਾਰੀ ਸਾਂਝੀ ਨਾ ਕਰਨ ਦੀ ਚੋਣ ਕੀਤੀ ਹੈ। ਇਸਦਾ ਇਹ ਅਰਥ ਨਹੀਂ ਕਿ ਉਹਨਾਂ ਕੋਲ ਉਸ ਖੇਤਰ ਵਿੱਚ ਸਿਖਲਾਈ ਜਾਂ ਮੁਹਾਰਤ ਨਹੀਂ ਹੈ।
ਇਹ ਟੂਲ ਤੁਹਾਨੂੰ ਇਹ ਜਾਂਚ ਕਰਨ ਦੀ ਸੁਵਿਧਾ ਦਿੰਦਾ ਹੈ ਕਿ ਕੀ ਕੋਈ ਅਨੁਵਾਦਕ ਜਾਂ ਦੁਭਾਸ਼ੀਆ ਇਸ ਵੇਲੇ NAATI ਵੱਲੋਂ ਪ੍ਰਮਾਣਿਤ ਹੈ ਜਾਂ ਨਹੀਂ, ਅਤੇ ਤੁਸੀਂ ਉਨ੍ਹਾਂ ਦੇ ਪ੍ਰਮਾਣੀਕਰਨ ਦੇ ਵੇਰਵਿਆਂ ਨੂੰ ਵੇਖ ਸਕਦੇ ਹੋ।
ਇਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਜਿਸ ਪੇਸ਼ੇਵਰ ਨੂੰ ਤੁਸੀਂ ਸੇਵਾ ਲਈ ਸ਼ਾਮਲ ਕਰਨਾ ਚਾਹੁੰਦੇ ਹੋ, ਉਹ ਯੋਗਤਾ ਰੱਖਦਾ ਹੈ, ਪ੍ਰਮਾਣਿਤ ਹੈ ਅਤੇ ਪੇਸ਼ੇਵਰ ਸੇਵਾਵਾਂ ਦੇਣ ਦੇ ਯੋਗ ਹੈ। ਇਸ ਨਾਲ ਤੁਸੀਂ ਇਹ ਵੀ ਜਾਂਚ ਸਕਦੇ ਹੋ ਕਿ ਜੋ ਅਨੁਵਾਦ ਤੁਹਾਨੂੰ ਮਿਲਿਆ ਹੈ, ਉਹ NAATI-ਪ੍ਰਮਾਣਿਤ ਅਨੁਵਾਦਕ ਵੱਲੋਂ ਕੀਤਾ ਗਿਆ ਸੀ ਜਾਂ ਨਹੀਂ।
ਜੇਕਰ ਕੋਈ NAATI-ਪ੍ਰਮਾਣਿਤ ਪ੍ਰੈਕਟੀਸ਼ਨਰ ਉਪਲਬਧ ਨਹੀਂ ਹੈ, ਤਾਂ ਭਾਸ਼ਾ ਅਤੇ ਹਾਲਾਤਾਂ ਦੇ ਆਧਾਰ 'ਤੇ ਹੋਰ ਵਿਕਲਪ ਹੋ ਸਕਦੇ ਹਨ।
ਵਿਹਾਰਕ ਮਾਰਗਦਰਸ਼ਨ ਅਤੇ ਅਗਲੇ ਕਦਮਾਂ ਲਈ ਸਾਡਾ ਲੇਖ "ਜਦੋਂ ਪ੍ਰਮਾਣਿਤ ਦੁਭਾਸ਼ੀਏ ਜਾਂ ਅਨੁਵਾਦਕ ਉਪਲਬਧ ਨਾ ਹੋਣ, ਤਾਂ ਕੀ ਕਰਨਾ ਹੈ?" ਪੜ੍ਹੋ।
ਇਹ ਤੁਹਾਡੀਆਂ ਜ਼ਰੂਰਤਾਂ 'ਤੇ ਨਿਰਭਰ ਕਰਦਾ ਹੈ। ਵਧੇਰੇ ਮਾਰਗਦਰਸ਼ਨ ਲਈ ਸਾਡਾ ਲੇਖ "ਅਨੁਵਾਦਕ/ਦੁਭਾਸ਼ੀਏ ਜਾਂ ਭਾਸ਼ਾ ਸੇਵਾ ਪ੍ਰਦਾਤਾ ਵਿੱਚੋਂ ਕਿਸੇ ਇੱਕ ਦੀ ਚੋਣ ਕਰਨਾ" ਪੜ੍ਹੋ।
ਕਿਸੇ ਖੇਤਰ ਵਿੱਚ ਮੁਹਾਰਤ ਪੇਸ਼ੇਵਰ ਦੇ ਕਿਸੇ ਵਿਸ਼ੇਸ਼ ਖੇਤਰ, ਜਿਵੇਂ ਕਿ ਕਾਨੂੰਨੀ, ਡਾਕਟਰੀ, ਸਿਹਤ, ਸਿੱਖਿਆ ਜਾਂ ਭਾਈਚਾਰਕ ਸੇਵਾਵਾਂ ਵਿੱਚ ਗਿਆਨ ਅਤੇ ਤਜ਼ਰਬੇ ਨੂੰ ਦਰਸਾਉਂਦੀ ਹੈ।
ਸੰਬੰਧਿਤ ਖੇਤਰ ਦੀ ਮੁਹਾਰਤ ਵਾਲੇ ਪੇਸ਼ੇਵਰ ਦੀ ਚੋਣ ਕਰਨ ਨਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ ਕਿ ਦੁਭਾਸ਼ੀਆ ਸੇਵਾ ਜਾਂ ਅਨੁਵਾਦ ਸਹੀ, ਢੁੱਕਵਾਂ ਅਤੇ ਉਦੇਸ਼ ਅਨੁਸਾਰ ਹੋਵੇ। NAATI ਦੀ ਔਨਲਾਈਨ ਡਾਇਰੈਕਟਰੀ ਵਿੱਚ ਕਿਸੇ ਖੇਤਰ ਵਿੱਚ ਮੁਹਾਰਤ ਨੂੰ ਸੂਚੀਬੱਧ ਕਰਨਾ ਆਪਣੀ ਮਰਜ਼ੀ 'ਤੇ ਨਿਰਭਰ ਕਰਦਾ ਹੈ ਅਤੇ ਇਹ ਪੇਸ਼ੇਵਰ ਵੱਲੋਂ ਖੁਦ ਚੁਣਿਆ ਜਾਂਦਾ ਹੈ, ਅਤੇ ਇਹ NAATI ਦੁਆਰਾ ਪ੍ਰਮਾਣਿਤ ਨਹੀਂ ਹੁੰਦਾ ਹੈ। ਜੇਕਰ ਕਿਸੇ ਪ੍ਰੈਕਟੀਸ਼ਨਰ ਨੇ ਕਿਸੇ ਖੇਤਰ ਵਿੱਚ ਮੁਹਾਰਤ ਨੂੰ ਸੂਚੀਬੱਧ ਨਹੀਂ ਕੀਤਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਕੋਲ ਉਸ ਖੇਤਰ ਵਿੱਚ ਤਜ਼ਰਬੇ ਦੀ ਘਾਟ ਹੈ।
ਕੁੱਝ ਸੱਭਿਆਚਾਰਾਂ ਵਿੱਚ, ਕੋਈ ਵਿਅਕਤੀ ਸਿਰਫ਼ ਕਿਸੇ ਖ਼ਾਸ ਲਿੰਗ ਦੇ ਦੁਭਾਸ਼ੀਏ ਨਾਲ ਗੱਲ ਕਰਨ ਵਿੱਚ ਹੀ ਸੁਖਾਵਾਂ ਮਹਿਸੂਸ ਕਰ ਸਕਦਾ ਹੈ। ਉਦਾਹਰਨ ਵਜੋਂ, ਕੋਈ ਔਰਤ ਸੰਵੇਦਨਸ਼ੀਲ ਸਿਹਤ ਜਾਂ ਕਾਨੂੰਨੀ ਮਾਮਲਿਆਂ ਲਈ ਕਿਸੇ ਔਰਤ ਦੁਭਾਸ਼ੀਏ ਨੂੰ ਹੀ ਤਰਜੀਹ ਦੇ ਸਕਦੀ ਹੈ। ਇਹ ਸੁਵਿਧਾ ਪ੍ਰਦਾਨ ਕਰਨ ਨਾਲ ਗਾਹਕਾਂ ਨੂੰ ਸੁਰੱਖਿਅਤ ਅਤੇ ਸਤਿਕਾਰ ਕੀਤਾ ਜਾਂਦਾ ਮਹਿਸੂਸ ਹੁੰਦਾ ਹੈ, ਅਤੇ ਇਹ ਯਕੀਨੀ ਬਣਦਾ ਹੈ ਕਿ ਗੱਲਬਾਤ ਸਹੀ ਤਰੀਕੇ ਨਾਲ ਹੋ ਰਹੀ ਹੈ।
ਔਨਲਾਈਨ ਡਾਇਰੈਕਟਰੀ ਵਿੱਚ ਲਿੰਗ-ਪਛਾਣ ਦਰਸਾਉਣਾ ਖੁਦ ਦੀ ਚੋਣ ਹੈ ਅਤੇ ਇਹ ਪੂਰੀ ਤਰ੍ਹਾਂ ਪੇਸ਼ੇਵਰ ਦੀ ਮਰਜ਼ੀ ’ਤੇ ਨਿਰਭਰ ਕਰਦਾ ਹੈ।