ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

quote-1

ਸਰੋਤਅਤੇ ਡਾਊਨਲੋਡ

quote-2

ਸਰੋਤ ਅਤੇ ਡਾਊਨਲੋਡ


Resource todo

ਕਲੀਨਿਕਾਂ ਲਈ ਡਿਜ਼ੀਟਲ ਜਾਗਰੂਕਤਾ ਕਿੱਟ

ਇਸ ਪੰਨੇ 'ਤੇ ਦਿੱਤੇ ਸਰੋਤ ਜਨਰਲ ਪ੍ਰੈਕਟੀਸ਼ਨਰਾਂ ਅਤੇ ਕਲੀਨਿਕਾਂ ਦੀਆਂ ਟੀਮਾਂ ਨੂੰ ਦੁਭਾਸ਼ੀਆਂ ਨਾਲ ਕੰਮ ਕਰਨ ਲਈ ਮਾਰਗਦਰਸ਼ਨ ਅਤੇ ਸਾਧਨ ਪ੍ਰਦਾਨ ਕਰਦੇ ਹਨ।

Resource todo

ਸਿਹਤ ਸੰਬੰਧੀ ਪੋਸਟਰ ਸਰੋਤ

NAATI ਨੇ LanguageLoop ਅਤੇ AUSIT ਦੇ ਸਹਿਯੋਗ ਨਾਲ ਜੀਪੀ ਕਲੀਨਿਕਾਂ ਵਰਗੀਆਂ ਸਿਹਤ ਸੰਭਾਲ ਸੇਵਾਵਾਂ ਵਾਲੀਆਂ ਥਾਵਾਂ ਲਈ ਇੱਕ ਨਵਾਂ ਪੋਸਟਰ ਤਿਆਰ ਕੀਤਾ ਹੈ, ਜਿਸ ਦਾ ਉਦੇਸ਼ ਪ੍ਰਮਾਣਿਤ ਦੁਭਾਸ਼ੀਆਂ ਨਾਲ ਕੰਮ ਕਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣਾ ਹੈ।

Resource todo

ਹਿੱਤਧਾਰਕਾਂ ਲਈ ਕਿੱਟ ਅਤੇ ਮੁਹਿੰਮ ਸਰੋਤ

ਹਿੱਤਧਾਰਕਾਂ ਨੂੰ ਇਸ ਕਿੱਟ ਵਿਚਲੇ ਸਰੋਤਾਂ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਂ ਜੋ ਮਰੀਜ਼ਾਂ, ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਭਾਸ਼ਾ ਦੀ ਪਰਵਾਹ ਕੀਤੇ ਬਿਨਾਂ ਵਿਸ਼ਵਾਸ ਨਾਲ ਆਪਣੀ ਸਿਹਤ ਸੰਭਾਲ ਤੱਕ ਪਹੁੰਚ ਕਰਨ ਲਈ ਸਮਰੱਥ ਬਣਾਇਆ ਜਾ ਸਕੇ।

Resource todo

ਨੈਤਿਕ-ਸੰਹਿਤਾ ਵਿਆਖਿਆਕਾਰ

NAATI ਵੱਲੋਂ ਪ੍ਰਮਾਣਿਤ ਅਨੁਵਾਦਕ ਅਤੇ ਦੁਭਾਸ਼ੀਏ ਇੱਕ ਨੈਤਿਕ-ਸੰਹਿਤਾ ਅਤੇ ਆਚਾਰ-ਸੰਹਿਤਾ ਨਾਲ ਬੱਝੇ ਹੋਏ ਹੁੰਦੇ ਹਨ। ਇਸਦਾ ਅਰਥ ਹੈ ਕਿ ਤੁਸੀਂ ਕਿਸੇ ਵੀ NAATI-ਪ੍ਰਮਾਣਿਤ ਅਨੁਵਾਦਕ ਜਾਂ ਦੁਭਾਸ਼ੀਏ ’ਤੇ ਉਸੇ ਤਰ੍ਹਾਂ ਭਰੋਸਾ ਕਰ ਸਕਦੇ ਹੋ, ਜਿਵੇਂ ਤੁਸੀਂ ਕਿਸੇ ਡਾਕਟਰ ਜਾਂ ਅਕਾਉਂਟੈਂਟ ’ਤੇ ਕਰਦੇ ਹੋ।

Resource todo

ਕੰਮ ਲਈ ਸਹੀ ਪੇਸ਼ੇਵਰ ਦੀ ਚੋਣ ਕਰਨਾ: NAATI ਦੀਆਂ ਪ੍ਰਮਾਣਿਕਤਾਵਾਂ ਦੀ ਝਲਕ

NAATI ਦੀ ਪ੍ਰਮਾਣਿਕਤਾ ਪ੍ਰਣਾਲੀ (Certification System) ਵਿੱਚ ਅਨੁਵਾਦਕਾਂ (translator) ਲਈ ਤਿੰਨ ਅਤੇ ਦੁਭਾਸ਼ੀਆਂ (interpreter) ਲਈ ਛੇ ਪ੍ਰਮਾਣਿਕਤਾਵਾਂ ਸ਼ਾਮਲ ਹਨ। ਇਹ ਮਾਰਗਦਰਸ਼ਕ ਗਾਈਡ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਹਰ ਪ੍ਰਮਾਣਿਕਤਾ (credentials) ਕਿਸ ਕਿਸਮ ਦੇ ਕੰਮ ਲਈ ਹੁੰਦੀ ਹੈ ਅਤੇ ਤੁਹਾਡੀ ਲੋੜ ਮੁਤਾਬਕ ਕਿਹੜੀ ਸਭ ਤੋਂ ਢੁੱਕਵੀਂ ਹੈ।

Resource todo

ਔਸਲਾਨ ਅਤੇ ਹੋਰ ਸੰਕੇਤਕ ਭਾਸ਼ਾਵਾਂ ਲਈ NAATI ਦੀਆਂ ਪ੍ਰਮਾਣਿਕਤਾਵਾਂ

ਜੇਕਰ ਤੁਹਾਨੂੰ ਕਿਸੇ ਬਹਿਰੇ ਜਾਂ ਸੁਣਨ ਵਿੱਚ ਦਿੱਕਤ ਵਾਲੇ ਵਿਅਕਤੀ ਨਾਲ ਗੱਲਬਾਤ ਕਰਨ ਦੀ ਲੋੜ ਹੈ, ਤਾਂ ਤੁਹਾਨੂੰ NAATI ਵੱਲੋਂ ਪ੍ਰਮਾਣਿਤ (NAATI-certified) ਔਸਲਾਨ ਦੁਭਾਸ਼ੀਏ (interpreter), ਡੈੱਫ ਦੁਭਾਸ਼ੀਏ, ਜਾਂ ਔਸਲਾਨ ਅਨੁਵਾਦਕ (translator) ਵਿੱਚ ਲਿਖਤੀ ਅੰਗਰੇਜ਼ੀ ਦੀ ਵਰਤੋਂ ਕਰਨ ਦੀ ਲੋੜ ਹੋ ਸਕਦੀ ਹੈ।

1-6 ਦਾ 16 ਨਤੀਜੇ

ਅਕਸਰ ਪੁੱਛੇ ਜਾਂਦੇ ਸਵਾਲ

ਇਹ ਤੁਹਾਡੀਆਂ ਜ਼ਰੂਰਤਾਂ ‘ਤੇ ਨਿਰਭਰ ਕਰਦਾ ਹੈ। ਵਧੇਰੇ ਮਾਰਗਦਰਸ਼ਨ ਲਈ ਸਾਡਾ ਲੇਖ “ਅਨੁਵਾਦਕ/ਦੁਭਾਸ਼ੀਏ ਜਾਂ ਭਾਸ਼ਾ ਸੇਵਾ ਪ੍ਰਦਾਤਾ ਵਿੱਚੋਂ ਕਿਸੇ ਇੱਕ ਦੀ ਚੋਣ ਕਰਨਾ” ਪੜ੍ਹੋ।

ਬਹੁਤ ਸਾਰੇ ਅਨੁਵਾਦਕ ਅਤੇ ਦੁਭਾਸ਼ੀਏ ਦੂਰੋਂ ਬੈਠੇ ਕੰਮ ਕਰਦੇ ਹਨ, ਜਿਸਦਾ ਮਤਲਬ ਹੈ ਕਿ ਉਹ ਟੈਲੀਫ਼ੋਨ ਜਾਂ ਵੀਡੀਓ ਕਾਲ ਦੁਆਰਾ ਤੁਹਾਡੀ ਮਦਦ ਕਰ ਸਕਦੇ ਹਨ। ਤੁਸੀਂ ਕਿਸੇ ਵੀ ਥਾਂ ਦੇ ਅਨੁਵਾਦਕ ਜਾਂ ਦੁਭਾਸ਼ੀਏ ਨੂੰ ਲੱਭ ਸਕਦੇ ਹੋ।

ਕੁੱਝ ਐਪੋਇੰਟਮੈਂਟਾਂ ਲਈ, ਤੁਸੀਂ ਪਸੰਦ ਕਰ ਸਕਦੇ ਹੋ ਕਿ ਦੁਭਾਸ਼ੀਆ ਤੁਹਾਡੇ ਨਾਲ ਵਿਅਕਤੀਗਤ ਤੌਰ ‘ਤੇ ਮੌਜ਼ੂਦ ਹੋਵੇ। ਕੀ ਤੁਹਾਨੂੰ ਵਿਅਕਤੀਗਤ ਤੌਰ ‘ਤੇ ਸੇਵਾ ਦੀ ਲੋੜ ਹੈ ਜਾਂ ਨਹੀਂ, ਇਹ ਤੁਹਾਡੀ ਸਥਿਤੀ, ਸੇਵਾ ਦੀ ਕਿਸਮ ਅਤੇ ਉਪਲਬਧ ਹੋਣ ਦੇ ਸਮੇਂ ‘ਤੇ ਨਿਰਭਰ ਕਰਦਾ ਹੈ। ਤੁਸੀਂ NAATI ਦੀ ਔਨਲਾਈਨ ਡਾਇਰੈਕਟਰੀ ਵਿੱਚ ਸਥਾਨ ਦੇ ਆਧਾਰ ’ਤੇ ਫ਼ਿਲਟਰ ਲਗਾ ਕੇ ਆਪਣੇ ਨੇੜੇ ਮੌਜੂਦ ਅਨੁਵਾਦਕ ਜਾਂ ਦੁਭਾਸ਼ੀਏ ਲੱਭ ਸਕਦੇ ਹੋ।

ਜੇਕਰ ਕੋਈ NAATI-ਪ੍ਰਮਾਣਿਤ ਪ੍ਰੈਕਟੀਸ਼ਨਰ ਉਪਲਬਧ ਨਹੀਂ ਹੈ, ਤਾਂ ਭਾਸ਼ਾ ਅਤੇ ਹਾਲਾਤਾਂ ਦੇ ਆਧਾਰ ‘ਤੇ ਹੋਰ ਵਿਕਲਪ ਹੋ ਸਕਦੇ ਹਨ।

ਵਿਹਾਰਕ ਮਾਰਗਦਰਸ਼ਨ ਅਤੇ ਅਗਲੇ ਕਦਮਾਂ ਲਈ ਸਾਡਾ ਲੇਖ “ਜਦੋਂ ਪ੍ਰਮਾਣਿਤ ਦੁਭਾਸ਼ੀਏ ਜਾਂ ਅਨੁਵਾਦਕ ਉਪਲਬਧ ਨਾ ਹੋਣ, ਤਾਂ ਕੀ ਕਰਨਾ ਹੈ?” ਪੜ੍ਹੋ।

Sort by

ਕੀ ਇਹ ਪੰਨਾ ਮਦਦਗਾਰ ਸੀ?(ਲਾਜ਼ਮੀ ਚਾਹੀਦਾ ਹੈ)

ਤੁਹਾਡੀ ਫੀਡਬੈਕ ਇਸ ਪੰਨੇ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ, NAATI ਇਸ ਫੀਡਬੈਕ ਦੀ ਵਰਤੋਂ ਸਾਡੀ ਵੈੱਬਸਾਈਟ ਨੂੰ ਬਿਹਤਰ ਬਣਾਉਣ ਲਈ ਕਰਦੀ ਹੈ।

ਜੇਕਰ ਤੁਹਾਨੂੰ ਜਵਾਬ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਸੰਪਰਕ ਫਾਰਮ ਦੀ ਵਰਤੋਂ ਕਰੋ।