ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

ਪੁੱਛਗਿੱਛ

ਕਿਸੇ ਸਵਾਲ ਜਾਂ ਮਦਦ ਦੀ ਬੇਨਤੀ ਲਈ NAATI ਨਾਲ ਸੰਪਰਕ ਕਰਨ ਵਾਸਤੇ ਇਸ ਫਾਰਮ ਦੀ ਵਰਤੋਂ ਕਰੋ।

NAATI ਆਪ ਅਨੁਵਾਦ ਜਾਂ ਦੁਭਾਸ਼ੀਆ ਸੇਵਾਵਾਂ ਪ੍ਰਦਾਨ ਨਹੀਂ ਕਰਦਾ ਹੈ। NAATI ਵੱਲੋਂ ਪ੍ਰਮਾਣਿਤ ਅਨੁਵਾਦਕ ਜਾਂ ਦੁਭਾਸ਼ੀਏ ਨੂੰ ਲੱਭਣ ਲਈ ਕਿਰਪਾ ਕਰਕੇ ਸਾਡੀ ਔਨਲਾਈਨ ਡਾਇਰੈਕਟਰੀ ਦੀ ਵਰਤੋਂ ਕਰੋ।

NAATI ਨਾਲ ਸੰਪਰਕ ਕਰੋ

ਅਕਸਰ ਪੁੱਛੇ ਜਾਂਦੇ ਸਵਾਲ

NAATI, ਯਾਨੀ ਅਨੁਵਾਦਕਾਂ ਅਤੇ ਦੁਭਾਸ਼ੀਆਂ ਲਈ ਰਾਸ਼ਟਰੀ ਮਾਨਤਾ ਅਥਾਰਟੀ, ਆਸਟ੍ਰੇਲੀਆ ਵਿੱਚ ਅਨੁਵਾਦਕਾਂ ਅਤੇ ਦੁਭਾਸ਼ੀਆਂ ਲਈ ਰਾਸ਼ਟਰੀ ਮਿਆਰ ਨਿਰਧਾਰਤ ਕਰਨ ਅਤੇ ਉਨ੍ਹਾਂ ਨੂੰ ਕਾਇਮ ਰੱਖਣ ਲਈ ਜ਼ਿੰਮੇਵਾਰ ਸੰਸਥਾ ਹੈ।

NAATI ਪੇਸ਼ੇਵਰਾਂ ਨੂੰ ਪ੍ਰਮਾਣਿਤ ਕਰਦੀ ਹੈ ਤਾਂ ਜੋ ਸਰਕਾਰਾਂ, ਕਾਰੋਬਾਰ ਅਤੇ ਭਾਈਚਾਰਾ ਇਹ ਭਰੋਸਾ ਕਰ ਸਕਣ ਕਿ ਭਾਸ਼ਾਈ ਸੇਵਾਵਾਂ ਸਹੀ, ਪੇਸ਼ੇਵਰ ਅਤੇ ਨੈਤਿਕ ਹਨ।

NAATI ਕੀ ਕਰਦੀ ਹੈ:
NAATI ਅਨੁਵਾਦਕਾਂ ਅਤੇ ਦੁਭਾਸ਼ੀਆਂ ਦਾ ਟੈਸਟ ਲੈਂਦੀ ਹੈ ਅਤੇ ਉਨ੍ਹਾਂ ਨੂੰ ਪ੍ਰਮਾਣਿਤ ਕਰਦੀ ਹੈ। ਇਹ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਲਈ ਰਾਸ਼ਟਰੀ ਮਾਪਦੰਡ ਨਿਰਧਾਰਤ ਕਰਦੀ ਹੈ, ਪ੍ਰਮਾਣਿਤ ਪੇਸ਼ੇਵਰਾਂ ਦੀ ਇੱਕ ਜਨਤਕ ਔਨਲਾਈਨ ਡਾਇਰੈਕਟਰੀ ਬਣਾ ਕੇ ਰੱਖਦੀ ਹੈ, ਅਤੇ ਭਾਸ਼ਾ ਸੇਵਾਵਾਂ ਦੇ ਖੇਤਰ ਵਿੱਚ ਗੁਣਵੱਤਾ ਅਤੇ ਪੇਸ਼ੇਵਰਤਾ ਦਾ ਸਮਰਥਨ ਕਰਦੀ ਹੈ।

NAATI ਕੀ ਨਹੀਂ ਕਰਦੀ ਹੈ:
NAATI ਆਪ ਅਨੁਵਾਦ ਜਾਂ ਦੁਭਾਸ਼ੀਆ ਸੇਵਾਵਾਂ ਪ੍ਰਦਾਨ ਨਹੀਂ ਕਰਦੀ ਹੈ, ਅਨੁਵਾਦਕਾਂ ਜਾਂ ਦੁਭਾਸ਼ੀਆਂ ਨੂੰ ਨੌਕਰੀ ’ਤੇ ਨਹੀਂ ਰੱਖਦੀ, ਕੰਮ ਅਲਾਟ ਨਹੀਂ ਕਰਦੀ ਜਾਂ ਬੁਕਿੰਗ ਨਹੀਂ ਲੈਂਦੀ, ਅਤੇ ਸੇਵਾਵਾਂ ਲਈ ਕੀਮਤਾਂ ਜਾਂ ਫ਼ੀਸਾਂ ਨੂੰ ਨਿਰਧਾਰਤ ਨਹੀਂ ਕਰਦੀ ਹੈ।

ਜੇਕਰ ਤੁਹਾਨੂੰ ਕਿਸੇ ਦਸਤਾਵੇਜ਼ ਨੂੰ ਅਨੁਵਾਦ ਕਰਵਾਉਣ ਦੀ ਲੋੜ ਹੈ ਜਾਂ ਤੁਸੀਂ ਕਿਸੇ ਦੁਭਾਸ਼ੀਏ ਨੂੰ ਬੁੱਕ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਿੱਧੇ NAATI ਵੱਲੋਂ ਪ੍ਰਮਾਣਿਤ ਪੇਸ਼ੇਵਰ ਜਾਂ ਭਾਸ਼ਾ ਸੇਵਾ ਪ੍ਰਦਾਤਾ ਨਾਲ ਸੰਪਰਕ ਕਰਨ ਦੀ ਲੋੜ ਹੋਵੇਗੀ।

NAATI ਕੋਲ ਪ੍ਰਮਾਣਿਤ ਅਨੁਵਾਦਕਾਂ ਅਤੇ ਦੁਭਾਸ਼ੀਆਂ ਦੀ ਇੱਕ ਜਨਤਕ ਔਨਲਾਈਨ ਡਾਇਰੈਕਟਰੀ ਹੈ। ਇਹ ਉਹਨਾਂ ਮੁੱਖ ਤਰੀਕਿਆਂ ਵਿੱਚੋਂ ਇੱਕ ਹੈ ਜਿਸ ਰਾਹੀਂ ਭਾਈਚਾਰਾ ਕੰਮ ਕਰਨ ਲਈ ਇੱਕ ਪ੍ਰਮਾਣਿਤ ਪੇਸ਼ੇਵਰ ਨੂੰ ਲੱਭ ਸਕਦਾ ਹੈ।

ਡਾਇਰੈਕਟਰੀ ਦੇ ਖੋਜ ਨਤੀਜੇ ਪਹਿਲਾਂ ਸਭ ਤੋਂ ਉੱਚੀ ਪ੍ਰਮਾਣਿਕਤਾ ਵਾਲੇ ਪੇਸ਼ੇਵਰ ਦਿਖਾਉਂਦੇ ਹਨ, ਅਤੇ ਉਸ ਤੋਂ ਬਾਅਦ ਨਾਮ ਉਘੜ-ਦੁਘੜ ਤਰਤੀਬ ਵਿੱਚ ਦਰਸਾਏ ਜਾਂਦੇ ਹਨ ਤਾਂ ਜੋ ਕਿਸੇ ਇੱਕ ਪੇਸ਼ੇਵਰ ਨੂੰ ਦੂਜੇ ਤੋਂ ਵੱਧ ਤਰਜੀਹ ਨਾ ਮਿਲੇ।

ਅਨੁਵਾਦਕ ਅਤੇ ਦੁਭਾਸ਼ੀਏ ਡਾਇਰੈਕਟਰੀ ਵਿੱਚ ਆਪਣਾ ਨਾਮ ਦਰਸਾਉਣ ਦੀ ਚੋਣ ਖੁਦ ਕਰਦੇ ਹਨ। ਜੋ ਪੇਸ਼ੇਵਰ ਇਸ ਵਿੱਚ ਸੂਚੀਬੱਧ ਨਹੀਂ ਹਨ, ਉਨ੍ਹਾਂ ਦੇ ਸੰਪਰਕ ਵੇਰਵੇ NAATI ਸਾਂਝੇ ਨਹੀਂ ਕਰਦਾ ਹੈ।

ਇਹ ਟੂਲ ਤੁਹਾਨੂੰ ਇਹ ਜਾਂਚ ਕਰਨ ਦੀ ਸੁਵਿਧਾ ਦਿੰਦਾ ਹੈ ਕਿ ਕੀ ਕੋਈ ਅਨੁਵਾਦਕ ਜਾਂ ਦੁਭਾਸ਼ੀਆ ਇਸ ਵੇਲੇ NAATI ਵੱਲੋਂ ਪ੍ਰਮਾਣਿਤ ਹੈ ਜਾਂ ਨਹੀਂ, ਅਤੇ ਤੁਸੀਂ ਉਨ੍ਹਾਂ ਦੇ ਪ੍ਰਮਾਣੀਕਰਨ ਦੇ ਵੇਰਵਿਆਂ ਨੂੰ ਵੇਖ ਸਕਦੇ ਹੋ।

ਇਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਜਿਸ ਪੇਸ਼ੇਵਰ ਨੂੰ ਤੁਸੀਂ ਸੇਵਾ ਲਈ ਸ਼ਾਮਲ ਕਰਨਾ ਚਾਹੁੰਦੇ ਹੋ, ਉਹ ਯੋਗਤਾ ਰੱਖਦਾ ਹੈ, ਪ੍ਰਮਾਣਿਤ ਹੈ ਅਤੇ ਪੇਸ਼ੇਵਰ ਸੇਵਾਵਾਂ ਦੇਣ ਦੇ ਯੋਗ ਹੈ। ਇਸ ਨਾਲ ਤੁਸੀਂ ਇਹ ਵੀ ਜਾਂਚ ਸਕਦੇ ਹੋ ਕਿ ਜੋ ਅਨੁਵਾਦ ਤੁਹਾਨੂੰ ਮਿਲਿਆ ਹੈ, ਉਹ NAATI-ਪ੍ਰਮਾਣਿਤ ਅਨੁਵਾਦਕ ਵੱਲੋਂ ਕੀਤਾ ਗਿਆ ਸੀ ਜਾਂ ਨਹੀਂ।

ਕੀ ਇਹ ਪੰਨਾ ਮਦਦਗਾਰ ਸੀ?(Required)

Your feedback helps us improve this page. NAATI uses this feedback to improve our website.

If you need a reply, please use our Contact us form.