ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

ਔਸਲਾਨ ਅਤੇ ਹੋਰ ਸੰਕੇਤਕ ਭਾਸ਼ਾਵਾਂ ਲਈ NAATI ਦੀਆਂ ਪ੍ਰਮਾਣਿਕਤਾਵਾਂ

ਸ਼੍ਰੇਣੀ ਖ਼ਪਤਕਾਰ ਸਰੋਤ ਪ੍ਰਕਾਸ਼ਿਤ ਹੋਈ 30 ਜਨਵਰੀ 2026

ਜੇਕਰ ਤੁਹਾਨੂੰ ਕਿਸੇ ਬਹਿਰੇ ਜਾਂ ਸੁਣਨ ਵਿੱਚ ਦਿੱਕਤ ਵਾਲੇ ਵਿਅਕਤੀ ਨਾਲ ਗੱਲਬਾਤ ਕਰਨ ਦੀ ਲੋੜ ਹੈ, ਤਾਂ ਤੁਹਾਨੂੰ NAATI ਵੱਲੋਂ ਪ੍ਰਮਾਣਿਤ (NAATI-certified) ਔਸਲਾਨ ਦੁਭਾਸ਼ੀਏ (interpreter), ਡੈੱਫ ਦੁਭਾਸ਼ੀਏ, ਜਾਂ ਔਸਲਾਨ ਅਨੁਵਾਦਕ (translator) ਵਿੱਚ ਲਿਖਤੀ ਅੰਗਰੇਜ਼ੀ ਦੀ ਵਰਤੋਂ ਕਰਨ ਦੀ ਲੋੜ ਹੋ ਸਕਦੀ ਹੈ।

ਕਿੰਨੇ ਦੁਭਾਸ਼ੀਏ ਬੁੱਕ ਕਰਨੇ ਚਾਹੀਦੇ ਹਨ?

ਤੁਹਾਡੇ ਸਮਾਗਮ, ਮੀਟਿੰਗ ਜਾਂ ਐਪੋਇੰਟਮੈਂਟ ਦੀ ਲੰਬਾਈ ਅਤੇ ਗੁੰਝਲਦਾਰਤਾ ਇਹ ਨਿਰਧਾਰਤ ਕਰੇਗੀ ਕਿ ਤੁਹਾਨੂੰ ਕਿੰਨੇ ਦੁਭਾਸ਼ੀਏ ਬੁੱਕ ਕਰਨ ਦੀ ਲੋੜ ਹੈ।

ਨਿੱਜੀ ਰੂਪ ਵਿੱਚ ਹੋਣ ਵਾਲੀਆਂ ਐਪੋਇੰਟਮੈਂਟਾਂ ਲਈ, ਜੋ ਲਗਭਗ ਇੱਕ ਘੰਟੇ ਦੀਆਂ ਹੁੰਦੀਆਂ ਹਨ (ਜਿਵੇਂ ਕਿ ਡਾਕਟਰ ਨਾਲ ਸਲਾਹ-ਮਸ਼ਵਰਾ ਜਾਂ ਮਾਪੇ–ਅਧਿਆਪਕ ਦੀ ਇੰਟਰਵਿਊ ਲਈ), ਆਮ ਤੌਰ ’ਤੇ ਇੱਕ ਦੁਭਾਸ਼ੀਆ ਕਾਫ਼ੀ ਹੁੰਦਾ ਹੈ। ਹਾਲਾਂਕਿ, ਜੇਕਰ ਦੋ ਤੋਂ ਵੱਧ ਭਾਗੀਦਾਰ ਸ਼ਾਮਲ ਹੋਣ (ਜਿਵੇਂ ਕਿ ਕੰਮ ਵਾਲੀ ਥਾਂ ‘ਤੇ ਮੀਟਿੰਗ, ਵੈਬੀਨਾਰ ਜਾਂ ਕਾਨਫਰੰਸ ਪ੍ਰਜ਼ੈਂਟੇਸ਼ਨ), ਤਾਂ ਤੁਹਾਨੂੰ ਦੋ ਦੁਭਾਸ਼ੀਏ ਬੁੱਕ ਕਰਨ ਦੀ ਲੋੜ ਪੈ ਸਕਦੀ ਹੈ। ਦੋ ਦੁਭਾਸ਼ੀਏ ਬੁੱਕ ਕਰਨ ਨਾਲ ਗੱਲਬਾਤ ਦਾ ਪ੍ਰਵਾਹ ਬਣਿਆ ਰਹਿੰਦਾ ਹੈ ਅਤੇ ਦੁਭਾਸ਼ੀਏ ਵਾਰੀ-ਵਾਰੀ ਅਨੁਵਾਦ ਕਰ ਸਕਦੇ ਹਨ, ਨਾਲ ਹੀ ਲੋੜੀਂਦੀ ਬ੍ਰੇਕ ਵੀ ਲੈ ਸਕਦੇ ਹਨ।

ਸਹੀ ਪ੍ਰਮਾਣਿਕਤਾ ਦੀ ਚੋਣ ਕਰਨਾ (certification)

NAATI ਬਹਿਰੇ ਜਾਂ ਸੁਣਨ ਵਿੱਚ ਦਿੱਕਤ ਮਹਿਸੂਸ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਵਿੱਚ ਸਹਾਇਤਾ ਕਰਨ ਵਾਲੇ ਦੁਭਾਸ਼ੀਆਂ ਅਤੇ ਅਨੁਵਾਦਕਾਂ ਲਈ ਵੱਖ-ਵੱਖ ਪ੍ਰਮਾਣਿਕਤਾਵਾਂ ਪ੍ਰਦਾਨ ਕਰਦਾ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਆਪਣੀ ਸਥਿਤੀ ਅਤੇ ਗੱਲਬਾਤ ਦੀਆਂ ਲੋੜਾਂ ਅਨੁਸਾਰ ਢੁੱਕਵੀਂ ਪ੍ਰਮਾਣਿਕਤਾ ਰੱਖਣ ਵਾਲੇ ਦੁਭਾਸ਼ੀਏ ਜਾਂ ਅਨੁਵਾਦਕ ਨੂੰ ਹੀ ਨਿਯੁਕਤ ਕਰੋ।

NAATI ਵੱਲੋਂ ਪ੍ਰਮਾਣਿਤ ਹੋਣ ਲਈ, ਅਨੁਵਾਦਕਾਂ ਅਤੇ ਦੁਭਾਸ਼ੀਆਂ ਨੂੰ ਪ੍ਰਮਾਣਿਕਤਾ ਦਾ ਟੈਸਟ ਦੇਣ ਤੋਂ ਪਹਿਲਾਂ ਕੁੱਝ ਲਾਜ਼ਮੀ ਪੂਰਵ-ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਹਰ ਪ੍ਰਮਾਣਿਕਤਾ ਲਈ ਪੂਰਵ-ਸ਼ਰਤਾਂ ਵੱਖ-ਵੱਖ ਹੋ ਸਕਦੀਆਂ ਹਨ (ਉਦਾਹਰਨ ਵਜੋਂ, ਸਿਖਲਾਈ ਦਾ ਵੱਖੋ-ਵੱਖਰਾ ਪੱਧਰ ਲੋੜੀਂਦਾ ਹੈ), ਪਰ ਸਭ ਵਿੱਚ ਹੇਠ ਲਿਖੀਆਂ ਗੱਲਾਂ ਸ਼ਾਮਲ ਹੁੰਦੀਆਂ ਹਨ (credential):

  • ਅਨੁਵਾਦ ਜਾਂ ਦੁਭਾਸ਼ੀਆ ਸੇਵਾ ਵਿੱਚ ਰਸਮੀ ਸਿਖਲਾਈ
  • ਭਾਸ਼ਾ ਦੀ ਮੁਹਾਰਤ
  • ਨੈਤਿਕ ਸਮਰੱਥਾ: ਸੰਬੰਧਿਤ ਨੈਤਿਕ-ਸੰਹਿਤਾ ਬਾਰੇ ਗਿਆਨ ਅਤੇ ਸਮਝ, ਜਿਸ ਨਾਲ ਸਾਰੇ ਪ੍ਰਮਾਣਿਤ ਅਨੁਵਾਦਕ ਅਤੇ ਦੁਭਾਸ਼ੀਏ ਬੱਝੇ ਹੁੰਦੇ ਹਨ।
  • ਅੰਤਰ-ਸੱਭਿਆਚਾਰਕ ਸਮਰੱਥਾ: ਆਸਟ੍ਰੇਲੀਆਈ ਦੇ ਵਿਸ਼ੇ ਵਿੱਚ ਵੱਖ-ਵੱਖ ਸੱਭਿਆਚਾਰਾਂ ਨਾਲ ਕੰਮ ਕਰਨ ਲਈ ਲੋੜੀਂਦਾ ਗਿਆਨ ਅਤੇ ਹੁਨਰ।

ਮਾਨਤਾ ਪ੍ਰਾਪਤ ਅਭਿਆਸੀ ਦੁਭਾਸ਼ੀਏ (Recognised Practising Interpreters) ਘੱਟ ਮੰਗ ਵਾਲੀਆਂ ਸੈਨਤ ਭਾਸ਼ਾਵਾਂ ਨਾਲ ਕੰਮ ਕਰਦੇ ਹਨ (ਜਿਵੇਂ ਕਿ ਨਿਊਜ਼ੀਲੈਂਡ ਸਾਇਨ ਲੈਂਗਵੇਜ (NZSL), ਜਾਂ ਬੋਲੇ ਲੋਕਾਂ ਲਈ ਦੁਭਾਸ਼ੀਆ ਸੇਵਾ, ਜਿਸ ਵਿੱਚ ਅਮਰੀਕਨ ਸਾਇਨ ਲੈਂਗਵੇਜ (ASL) ਅਤੇ ਔਸਲਾਨ ਦੇ ਦਰਮਿਆਨ ਗੱਲਬਾਤ ਕੀਤੀ ਜਾਂਦੀ ਹੈ), ਜਿੱਥੇ NAATI ਵੱਲੋਂ ਟੈਸਟ ਉਪਲਬਧ ਨਹੀਂ ਹੈ। ਇਨ੍ਹਾਂ ਦੇ ਹੁਨਰਾਂ ਦੀ NAATI ਵੱਲੋਂ ਜਾਂਚ ਨਹੀਂ ਕੀਤੀ ਗਈ ਹੁੰਦੀ, ਪਰ ਇਨ੍ਹਾਂ ਨੇ ਘੱਟੋ-ਘੱਟ ਲੋੜੀਂਦੀ ਸਿਖਲਾਈ ਪੂਰੀ ਕੀਤੀ ਹੁੰਦੀ ਹੈ ਅਤੇ ਉਨ੍ਹਾਂ ਕੋਲ ਹਾਲੀਆ ਅਤੇ ਨਿਯਮਿਤ ਤੌਰ ‘ਤੇ ਦੁਭਾਸ਼ੀਏ ਵਜੋਂ ਕੰਮ ਕਰਨ ਦਾ ਤਜਰਬਾ ਹੁੰਦਾ ਹੈ।

ਪ੍ਰਮਾਣਿਤ ਅਸਥਾਈ ਦੁਭਾਸ਼ੀਆਂ (Certified Provisional Interpreters) ਦੇ ਹੁਨਰਾਂ ਦੀ ਜਾਂਚ NAATI ਵੱਲੋਂ ਅਕਸਰ ਦੋ ਲੋਕਾਂ ਦੇ ਵਿਚਕਾਰ ਹੋਣ ਵਾਲੀਆਂ ਆਮ, ਅਤੇ ਗੁੰਝਲਦਾਰ ਨਾ ਹੋਣ ਵਾਲੀਆਂ ਗੱਲਬਾਤਾਂ ਲਈ ਕੀਤੀ ਗਈ ਹੁੰਦੀ ਹੈ। ਉਦਾਹਰਨ ਵਜੋਂ, ਇਹ ਦੁਭਾਸ਼ੀਏ GP ਐਪੋਇੰਟਮੈਂਟਾਂ, ਡਰਾਈਵਿੰਗ ਟੈਸਟਾਂ, ਮਾਪੇ–ਅਧਿਆਪਕ ਇੰਟਰਵਿਊਆਂ, ਭਾਈਚਾਰਕ ਸਮਾਗਮਾਂ ਅਤੇ ਸਮਾਜਿਕ ਸੇਵਾਵਾਂ ਨਾਲ ਸੰਬੰਧਿਤ ਐਪੋਇੰਟਮੈਂਟਾਂ ਵਿੱਚ ਅਨੁਵਾਦ ਕਰ ਸਕਦੇ ਹਨ। ‘ਅਸਥਾਈ’ ਸ਼ਬਦ ਦੀ ਵਰਤੋਂ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ NAATI ਨੇ ਪ੍ਰਮਾਣਿਤ ਦੁਭਾਸ਼ੀਏ ਦੇ ਪੱਧਰ ‘ਤੇ ਹੋਣ ਵਾਲੇ ਟੈਸਟ ਲਈ ਇਸ ਦੁਭਾਸ਼ੀਏ ਦੇ ਹੁਨਰਾਂ ਦਾ ਮੁਲਾਂਕਣ ਨਹੀਂ ਕੀਤਾ ਹੁੰਦਾ ਹੈ।

NAATI ਵੱਲੋਂ ਮੁਲਾਂਕਣ ਕੀਤੇ ਜਾਣ ਵਾਲੇ ਹੁਨਰ
  • ਅੰਗਰੇਜ਼ੀ ਅਤੇ ਔਸਲਾਨ ਵਿਚਕਾਰ ਰੂ-ਬ-ਰੂ ਮੌਜ਼ੂਦ ਹੋ ਕੇ (ਜਾਂ ਵੀਡੀਓ ਰਾਹੀਂ) ਗੱਲਬਾਤ ਦਾ ਅਨੁਵਾਦ, ਜੋ ਲਾਈਵ ਰੋਲ-ਪਲੇਅਰਾਂ ਦੀ ਮਦਦ ਨਾਲ ਕਰਵਾਈ ਜਾਂਦੀ ਹੈ
  • ਔਸਲਾਨ ਵਿੱਚ ਮੋਨੋਲੋਗ (ਇੱਕ ਧਿਰ ਦੀ ਲੰਬੀ ਗੱਲ) ਦਾ ਅਨੁਵਾਦ ਕਰਨਾ (ਦੁਭਾਸ਼ੀਏ ਵੱਲੋਂ ਉਸੇ ਸਮੇਂ ਨਾਲੋ-ਨਾਲ ਅਨੁਵਾਦ ਕੀਤਾ ਜਾਣਾ)

ਪ੍ਰਮਾਣਿਤ ਦੁਭਾਸ਼ੀਏ (Certified Interpreters) ਜ਼ਿਆਦਾਤਰ ਸਥਿਤੀਆਂ ਵਿੱਚ ਗੁੰਝਲਦਾਰ ਅਨੁਵਾਦ ਕਰਨ ਦੇ ਯੋਗ ਹੁੰਦੇ ਹਨ, ਜਿਸ ਵਿੱਚ ਸਿਹਤ ਅਤੇ ਕਾਨੂੰਨੀ ਸਥਿਤੀਆਂ ਸ਼ਾਮਲ ਹਨ। ਉਦਾਹਰਨ ਵਜੋਂ, ਉਹ ਮਾਹਰ ਡਾਕਟਰੀ ਐਪੋਇੰਟਮੈਂਟਾਂ, ਯੂਨੀਵਰਸਿਟੀ ਲੈਕਚਰ, ਕਾਰੋਬਾਰੀ ਮੀਟਿੰਗਾਂ ਅਤੇ ਕਾਨੂੰਨੀ ਐਪੋਇੰਟਮੈਂਟਾਂ ਦਾ ਅਨੁਵਾਦ ਕਰ ਸਕਦੇ ਹਨ।

NAATI ਵੱਲੋਂ ਮੁਲਾਂਕਣ ਕੀਤੇ ਜਾਣ ਵਾਲੇ ਹੁਨਰ
  • ਦੋ ਵਿਅਕਤੀਆਂ ਦੇ ਵਿਚਕਾਰ ਗੱਲਬਾਤ ਦਾ ਅਨੁਵਾਦ ਕਰਨਾ
  • ਲਿਖਤੀ ਅੰਗਰੇਜ਼ੀ ਤੋਂ ਔਸਲਾਨ ਵਿੱਚ ਦਸਤਾਵੇਜ਼ਾਂ ਦਾ ਦੇਖ ਕੇ ਅਨੁਵਾਦ ਕਰਨਾ (Sight translation)
  • ਇੱਕ ਧਿਰ ਦੀ ਲੰਬੀ ਗੱਲ ਦਾ ਅਨੁਵਾਦ ਕਰਨਾ (ਦੁਭਾਸ਼ੀਏ ਵੱਲੋਂ ਉਸੇ ਸਮੇਂ ਨਾਲੋ-ਨਾਲ ਅਨੁਵਾਦ ਕੀਤਾ ਜਾਣਾ)

ਪ੍ਰਮਾਣਿਤ ਮਾਹਰ ਸਿਹਤ ਦੁਭਾਸ਼ੀਏ (Certified Specialist Health Interpreters) ਤਜਰਬੇਕਾਰ ਅਤੇ ਨਿਪੁੰਨ ਦੁਭਾਸ਼ੀਏ ਹੁੰਦੇ ਹਨ ਜੋ ਸਿਹਤ ਖੇਤਰ ਵਿੱਚ ਅਨੁਵਾਦ ਕਰਨ ਵਿੱਚ ਮਾਹਰ ਹੁੰਦੇ ਹਨ। ਉਨ੍ਹਾਂ ਨੇ ਆਮ ਮੈਡੀਕਲ ਜਾਣਕਾਰੀ ਅਤੇ ਸਿਹਤ ਸੇਵਾਵਾਂ ਵਿੱਚ ਦੁਭਾਸ਼ੀਏ ਦੀ ਭੂਮਿਕਾ ਬਾਰੇ ਇੱਕ ਮੈਡੀਕਲ ਜਾਣਕਾਰੀ ਟੈਸਟ ਪਾਸ ਕੀਤਾ ਹੁੰਦਾ ਹੈ। ਉਨ੍ਹਾਂ ਨੇ ਇੱਕ ਉੱਚ ਪੱਧਰੀ ਦੁਭਾਸ਼ੀਆ ਟੈਸਟ ਵੀ ਪਾਸ ਕੀਤਾ ਹੁੰਦਾ ਹੈ, ਜੋ ਮਾਹਰ-ਦੀ-ਮਾਹਰ ਨਾਲ ਗੱਲਬਾਤ ਦਾ ਅਨੁਵਾਦ ਕਰਨ (ਜਿਵੇਂ ਕਿ ਜਦੋਂ ਕੋਈ ਡਾਕਟਰ ਮਰੀਜ਼ ਬਾਰੇ ਕਿਸੇ ਹੋਰ ਸਿਹਤ ਪੇਸ਼ੇਵਰ ਨਾਲ ਗੱਲ ਕਰਦਾ ਹੈ) ਅਤੇ ਮਾਨਸਿਕ ਸਿਹਤ ਸਥਿਤੀਆਂ ਵਿੱਚ ਅਨੁਵਾਦ ਕਰਨ ਦੀ ਉਨ੍ਹਾਂ ਦੀ ਯੋਗਤਾ ਦਾ ਮੁਲਾਂਕਣ ਕਰਦਾ ਹੈ।

ਇਸ ਪੱਧਰ ਤੱਕ ਪਹੁੰਚਣ ਤੋਂ ਪਹਿਲਾਂ, ਇਹ ਦੁਭਾਸ਼ੀਏ ਪ੍ਰਮਾਣਿਤ ਦੁਭਾਸ਼ੀਏ ਵਜੋਂ ਕੰਮ ਕਰ ਚੁੱਕੇ ਹੁੰਦੇ ਹਨ ਅਤੇ ਮਾਹਰ ਸਿਖਲਾਈ ਪ੍ਰਾਪਤ ਕਰਦੇ ਹਨ।

NAATI ਵੱਲੋਂ ਮੁਲਾਂਕਣ ਕੀਤੇ ਜਾਣ ਵਾਲੇ ਹੁਨਰ
  • ਸਿਹਤ ਜਾਣਕਾਰੀ ਟੈਸਟ
  • ਮਾਨਸਿਕ ਸਿਹਤ ਸਮੇਤ ਇੱਕ ਧਿਰ ਦੀ ਲੰਬੀ ਗੱਲ ਦਾ ਅਨੁਵਾਦ ਕਰਨਾ (ਦੁਭਾਸ਼ੀਏ ਵੱਲੋਂ ਉਸੇ ਸਮੇਂ ਨਾਲੋ-ਨਾਲ ਅਨੁਵਾਦ ਕੀਤਾ ਜਾਣਾ)
  • ਇੱਕ ਹੀ ਭਾਸ਼ਾ ਵਿੱਚ ਹੋ ਰਹੀ ਗੱਲਬਾਤ ਦਾ ਅਨੁਵਾਦ (ਦੁਭਾਸ਼ੀਏ ਵੱਲੋਂ ਉਸੇ ਸਮੇਂ ਨਾਲੋ-ਨਾਲ ਅਨੁਵਾਦ ਕੀਤਾ ਜਾਣਾ ਜਿੱਥੇ ਕਈ ਅੰਗ੍ਰੇਜ਼ੀ ਬੋਲਣ ਵਾਲੇ ਗੁੰਝਲਦਾਰ ਸਥਿਤੀ ਬਾਰੇ ਗੱਲ ਕਰ ਰਹੇ ਹੋਣ)

ਪ੍ਰਮਾਣਿਤ ਮਾਹਰ ਕਾਨੂੰਨੀ ਦੁਭਾਸ਼ੀਏ (Certified Specialist Legal Interpreters) ਤਜਰਬੇਕਾਰ ਅਤੇ ਨਿਪੁੰਨ ਦੁਭਾਸ਼ੀਏ ਹੁੰਦੇ ਹਨ ਜੋ ਕਾਨੂੰਨੀ ਖੇਤਰ ਵਿੱਚ ਅਨੁਵਾਦ ਕਰਨ ਵਿੱਚ ਮਾਹਰ ਹੁੰਦੇ ਹਨ। ਉਨ੍ਹਾਂ ਨੇ ਆਮ ਕਾਨੂੰਨੀ ਜਾਣਕਾਰੀ ਅਤੇ ਕਾਨੂੰਨੀ ਖੇਤਰ ਵਿੱਚ ਦੁਭਾਸ਼ੀਏ ਦੀ ਭੂਮਿਕਾ ਬਾਰੇ ਇੱਕ ਕਾਨੂੰਨੀ ਜਾਣਕਾਰੀ ਟੈਸਟ ਪਾਸ ਕੀਤਾ ਹੁੰਦਾ ਹੈ। ਉਨ੍ਹਾਂ ਨੇ ਇੱਕ ਉੱਚ ਪੱਧਰੀ ਦੁਭਾਸ਼ੀਆ ਟੈਸਟ ਵੀ ਪਾਸ ਕੀਤਾ ਹੁੰਦਾ ਹੈ, ਜੋ ਮਾਹਰ-ਦੀ-ਮਾਹਰ ਨਾਲ ਗੱਲਬਾਤ ਦਾ ਅਨੁਵਾਦ ਕਰਨ (ਜਿਵੇਂ ਕਿ ਜੱਜ ਅਤੇ ਵਕੀਲਾਂ ਵਿਚਕਾਰ ਗੱਲਬਾਤ) ਅਤੇ ਅਦਾਲਤੀ ਕਾਰਵਾਈ ਦੌਰਾਨ ਜਿਰਹਾ (cross-examination) ਦਾ ਅਨੁਵਾਦ ਕਰਨ ਦੀ ਉਨ੍ਹਾਂ ਦੀ ਯੋਗਤਾ ਦਾ ਮੁਲਾਂਕਣ ਕਰਦਾ ਹੈ।

ਇਸ ਪੱਧਰ ਤੱਕ ਪਹੁੰਚਣ ਤੋਂ ਪਹਿਲਾਂ, ਇਹ ਦੁਭਾਸ਼ੀਏ ਪ੍ਰਮਾਣਿਤ ਦੁਭਾਸ਼ੀਏ ਵਜੋਂ ਕੰਮ ਕਰ ਚੁੱਕੇ ਹੁੰਦੇ ਹਨ ਅਤੇ ਮਾਹਰ ਸਿਖਲਾਈ ਪ੍ਰਾਪਤ ਕਰਦੇ ਹਨ।

NAATI ਵੱਲੋਂ ਮੁਲਾਂਕਣ ਕੀਤੇ ਜਾਣ ਵਾਲੇ ਹੁਨਰ
  • ਕਾਨੂੰਨੀ ਜਾਣਕਾਰੀ ਟੈਸਟ
  • ਡਾਇਲਾਗਿਕ ਐਬਸਟਰੈਕਟ ਟਾਸਕ (ਇੱਕ ਨਕਲੀ ਜਿਰਹਾ ਦੀ ਸਥਿਤੀ ਦਾ ਅਨੁਵਾਦ – ਦੁਭਾਸ਼ੀਏ ਵੱਲੋਂ ਵਾਰੋ-ਵਾਰੀ ਅਨੁਵਾਦ ਕੀਤਾ ਜਾਣਾ (Consecutive interpreting) ਜਾਂ ਉਸੇ ਸਮੇਂ ਨਾਲੋ-ਨਾਲ ਅਨੁਵਾਦ ਕੀਤਾ ਜਾਣਾ)
  • ਇੱਕ ਧਿਰ ਦੀ ਲੰਬੀ ਗੱਲ ਦਾ ਅਨੁਵਾਦ ਕਰਨਾ (ਦੁਭਾਸ਼ੀਏ ਵੱਲੋਂ ਉਸੇ ਸਮੇਂ ਨਾਲੋ-ਨਾਲ ਅਨੁਵਾਦ ਕੀਤਾ ਜਾਣਾ)
  • ਇੱਕ ਹੀ ਭਾਸ਼ਾ ਵਿੱਚ ਹੋ ਰਹੀ ਗੱਲਬਾਤ ਦਾ ਅਨੁਵਾਦ (ਦੁਭਾਸ਼ੀਏ ਵੱਲੋਂ ਉਸੇ ਸਮੇਂ ਨਾਲੋ-ਨਾਲ ਅਨੁਵਾਦ ਕੀਤਾ ਜਾਣਾ ਜਿੱਥੇ ਕਈ ਅੰਗ੍ਰੇਜ਼ੀ ਬੋਲਣ ਵਾਲੇ ਗੁੰਝਲਦਾਰ ਸਥਿਤੀ ਬਾਰੇ ਗੱਲ ਕਰ ਰਹੇ ਹੋਣ)

ਪ੍ਰਮਾਣਿਤ ਕਾਨਫਰੰਸ ਦੁਭਾਸ਼ੀਏ (Certified Conference Interpreters) ਉੱਚ-ਪੱਧਰੀ ਕਾਨਫਰੰਸ਼ਾਂ ਵਿੱਚ ਕੰਮ ਕਰਦੇ ਹਨ। ਉਦਾਹਰਨ ਲਈ, ਕਿਸੇ ਬਹਿਰੇ ਅਕਾਦਮਿਕ ਵੱਲੋਂ ਪੇਸ਼ ਕੀਤੇ ਗਏ ਕਾਨਫਰੰਸ ਪੇਪਰ ਨੂੰ ਔਸਲਾਨ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕਰਨਾ, ਜਾਂ ਕਿਸੇ ਅੰਗਰੇਜ਼ੀ ਬੋਲਣ ਵਾਲੇ ਖੋਜਕਾਰ ਵੱਲੋਂ ਪੇਸ਼ ਕੀਤੇ ਗਏ ਕਾਨਫਰੰਸ ਪੇਪਰ ਨੂੰ ਅੰਗਰੇਜ਼ੀ ਤੋਂ ਔਸਲਾਨ ਵਿੱਚ ਅਨੁਵਾਦ ਕਰਨਾ। ਉਨ੍ਹਾਂ ਦੀ ਪ੍ਰਮਾਣਿਕਤਾ ਆਮ ਤੌਰ ’ਤੇ ਇੱਕੋ ਭਾਸ਼ਾ ਦਿਸ਼ਾ (language direction) ਲਈ ਹੁੰਦੀ ਹੈ (ਉਦਾਹਰਨ ਵਜੋਂ, ਔਸਲਾਨ ਤੋਂ ਅੰਗਰੇਜ਼ੀ ਜਾਂ ਅੰਗਰੇਜ਼ੀ ਤੋਂ ਔਸਲਾਨ), ਹਾਲਾਂਕਿ ਕੁੱਝ ਦੁਭਾਸ਼ੀਏ ਕਈ ਭਾਸ਼ਾਵਾਂ ਸੁਮੇਲਾਂ (language combinations) ਲਈ ਪ੍ਰਮਾਣਿਤ ਹੋ ਸਕਦੇ ਹਨ।

NAATI ਵੱਲੋਂ ਮੁਲਾਂਕਣ ਕੀਤੇ ਜਾਣ ਵਾਲੇ ਹੁਨਰ
  • ਦੇਖੇ ਗਏ ਅਤੇ ਅਣਦੇਖੇ ਭਾਸ਼ਣਾਂ ਦੇ ਮੋਨੋਲੋਗ ਦਾ ਅਨੁਵਾਦ ਕਰਨਾ (ਉਸੇ ਸਮੇਂ ਨਾਲੋ-ਨਾਲ ਅਨੁਵਾਦ ਕੀਤਾ ਜਾਣਾ)

ਮਾਨਤਾ-ਪ੍ਰਾਪਤ ਅਭਿਆਸ ਕਰਨ ਵਾਲੇ ਅੰਨ੍ਹੇ-ਬੋਲ਼ਿਆਂ ਦੀ ਭਾਸ਼ਾ ਵਾਲੇ ਦੁਭਾਸ਼ੀਏ (Recognised Practising Deafblind Interpreters) ਬਹਿਰੇ ਅਤੇ ਅੰਨ੍ਹੇ (Deafblind) ਲੋਕਾਂ ਨਾਲ ਗੱਲਬਾਤ ਕਰਨ ਵਿੱਚ ਸਹਾਇਤਾ ਕਰਦੇ ਹਨ। ਇਹ ਬੋਲੀ ਜਾਂ ਸ਼ੈਨਤ ਭਾਸ਼ਾ ਦੇ ਨਾਲ-ਨਾਲ ਅੱਖਾਂ ਰਾਹੀਂ ਦੇਖੀ ਜਾਣ ਵਾਲੀ ਜਾਣਕਾਰੀ ਵੀ ਪਹੁੰਚਾਉਂਦੇ ਹਨ, ਜਿਵੇਂ ਕਿ ਆਲੇ-ਦੁਆਲੇ ਦੇ ਮਾਹੌਲ ਦਾ ਵਰਣਨ, ਚਿਹਰੇ ਦੇ ਹਾਵ-ਭਾਵ ਜਾਂ ਪ੍ਰਤੀਕਿਰਿਆਵਾਂ। Deafblind ਦੁਭਾਸ਼ੀਏ ਵੱਖ-ਵੱਖ ਸੰਚਾਰ ਤਕਨੀਕਾਂ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਟੈਕਟਾਇਲ ਸੰਕੇਤ ਭਾਸ਼ਾ (tactile sign language), ਨਜ਼ਦੀਕੀ ਸੰਕੇਤ ਕਰਨਾ (close range signing), ਵਿਜ਼ੂਅਲ ਫਰੇਮ ਸਾਇਨਿੰਗ (visual frame signing), ਉਂਗਲੀਆਂ ਰਾਹੀਂ ਅੱਖਰ ਲਿਖਣੇ (finger spelling) ਅਤੇ ਸੋਸ਼ਲ ਹੈਪਟਿਕ ਸੰਚਾਰ (social haptic communication)।

ਮਾਨਤਾ-ਪ੍ਰਾਪਤ ਅਭਿਆਸ ਕਰਨ ਵਾਲੇ ਅੰਨ੍ਹੇ-ਬੋਲ਼ਿਆਂ ਦੀ ਭਾਸ਼ਾ ਵਾਲੇ ਦੁਭਾਸ਼ੀਆਂ ਦੇ ਹੁਨਰਾਂ ਦੀ NAATI ਵੱਲੋਂ ਸਿੱਧੀ ਜਾਂਚ ਨਹੀਂ ਕੀਤੀ ਗਈ ਹੁੰਦੀ ਹੈ, ਪਰ ਇਹ ਦੁਭਾਸ਼ੀਏ ਘੱਟੋ-ਘੱਟ ਲੋੜੀਂਦੀ ਸਿਖਲਾਈ ਲੈ ਚੁੱਕੇ ਹੁੰਦੇ ਹਨ, ਉਨ੍ਹਾਂ ਕੋਲ ਹਾਲੀਆ ਅਤੇ ਨਿਯਮਤ ਤੌਰ ‘ਤੇ ਦੁਭਾਸ਼ੀਏ ਵਜੋਂ ਕੰਮ ਕਰਨ ਦਾ ਤਜ਼ਰਬਾ ਹੁੰਦਾ ਹੈ, ਅਤੇ ਉਹ ਔਸਲਾਨ ਜਾਂ ਬਿਹਰੇ ਲੋਕਾਂ ਦੇ ਦੁਭਾਸ਼ੀਏ ਵਜੋਂ NAATI ਪ੍ਰਮਾਣਿਕਤਾ ਰੱਖਦੇ ਹਨ।

ਪ੍ਰਮਾਣਿਤ ਅਸਥਾਈ ਬਿਹਰੇ ਲੋਕਾਂ ਦੇ ਦੁਭਾਸ਼ੀਏ (Certified Provisional Deaf Interpreters) Deaf ਦੁਭਾਸ਼ੀਏ ਹੁੰਦੇ ਹਨ ਜਿਨ੍ਹਾਂ ਕੋਲ ਉੱਚ ਪੱਧਰੀ ਦ੍ਰਿਸ਼ਟੀਗਤ-ਸ਼ੈਨਤ ਸੰਚਾਰ ਹੁਨਰ ਹੁੰਦੇ ਹਨ। Deaf ਦੁਭਾਸ਼ੀਏ (ਸੁਣ ਸਕਣ ਵਾਲੇ) ਔਸਲਾਨ ਦੁਭਾਸ਼ੀਆਂ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਜੋ ਉਨ੍ਹਾਂ ਬਿਹਰੇ ਲੋਕਾਂ ਲਈ ਸੰਚਾਰ ਤੱਕ ਪੂਰੀ ਪਹੁੰਚ ਯਕੀਨੀ ਬਣਾਈ ਜਾ ਸਕੇ, ਜੋ ਔਸਲਾਨ ਵਿੱਚ ਪੂਰੀ ਤਰ੍ਹਾਂ ਨਿਪੁੰਨ ਨਹੀਂ ਹਨ।

ਕਿਸੇ ਬਿਹਰੇ ਵਿਅਕਤੀ ਨੂੰ Deaf ਦੁਭਾਸ਼ੀਏ ਦੀ ਲੋੜ ਪੈ ਸਕਦੀ ਹੈ ਜੇਕਰ ਉਹ:

  • ਕਿਸੇ ਸੰਵੇਦੀ ਜਾਂ ਬੋਧਾਤਮਕ ਅਪੰਗਤਾ ਨਾਲ ਜੀਵਨ ਬਤੀਤ ਕਰ ਰਹੇ ਹੋਣ
  • ਹਾਲ ਹੀ ਵਿੱਚ ਆਸਟ੍ਰੇਲੀਆ ਆਏ ਹੋਣ ਅਤੇ ਔਸਲਾਨ ਤੋਂ ਇਲਾਵਾ ਕਿਸੇ ਹੋਰ ਸੰਕੇਤ ਭਾਸ਼ਾ ਵਿੱਚ ਗੱਲਬਾਤ ਕਰਦੇ ਹੋਣ
  • ਉਨ੍ਹਾਂ ਕੋਲ ਰਵਾਇਤੀ ਔਸਲਾਨ ਦੇ ਹੁਨਰ ਸੀਮਿਤ ਹੋਣ।
NAATI ਵੱਲੋਂ ਮੁਲਾਂਕਣ ਕੀਤੇ ਜਾਣ ਵਾਲੇ ਹੁਨਰ
  • ਸੰਵਾਦਾਂ ਦਾ ਅਨੁਵਾਦ (ਦੁਭਾਸ਼ੀਏ ਵੱਲੋਂ ਵਾਰੋ-ਵਾਰੀ ਅਨੁਵਾਦ ਕੀਤਾ ਜਾਣਾ ਜਾਂ ਉਸੇ ਸਮੇਂ ਨਾਲੋ-ਨਾਲ ਅਨੁਵਾਦ ਕੀਤਾ ਜਾਣਾ)
  • ਲਿਖਤੀ ਅੰਗਰੇਜ਼ੀ ਦਸਤਾਵੇਜ਼ਾਂ ਦਾ ਔਸਲਾਨ ਵਿੱਚ ਅਤੇ ਲਿਖਤੀ ਅੰਗਰੇਜ਼ੀ ਤੋਂ ਗ਼ੈਰ-ਰਵਾਇਤੀ ਸੈਨਤ ਭਾਸ਼ਾ ਵਿੱਚ ਦੇਖ ਕੇ ਅਨੁਵਾਦ ਕਰਨਾ (Non-Conventional Sign Language)

ਮਾਨਤਾ ਪ੍ਰਾਪਤ ਅਭਿਆਸੀ ਅਨੁਵਾਦਕ (Recognised Practising Translators) (ਲਿਖਤੀ ਅੰਗਰੇਜ਼ੀ ਨੂੰ ਔਸਲਾਨ ਵਿੱਚ ਅਨੁਵਾਦ ਕਰਨਾ) ਲਿਖਤੀ ਅੰਗਰੇਜ਼ੀ ਦਸਤਾਵੇਜ਼ਾਂ ਜਾਂ ਵੀਡੀਓ ਦਾ ਔਸਲਾਨ ਵਿੱਚ ਅਨੁਵਾਦ ਕਰਦੇ ਹਨ। ਉਨ੍ਹਾਂ ਦੇ ਹੁਨਰਾਂ ਦੀ NAATI ਵੱਲੋਂ ਸਿੱਧੀ ਜਾਂਚ ਨਹੀਂ ਕੀਤੀ ਗਈ ਹੁੰਦੀ, ਪਰ ਉਹ ਘੱਟੋ-ਘੱਟ ਲੋੜੀਂਦੀ ਸਿਖਲਾਈ ਪੂਰੀ ਕਰ ਚੁੱਕੇ ਹੁੰਦੇ ਹਨ ਅਤੇ ਉਨ੍ਹਾਂ ਕੋਲ ਹਾਲੀਆ ਅਤੇ ਨਿਯਮਤ ਰੂਪ ਵਿੱਚ ਦੁਭਾਸ਼ੀਏ ਵਜੋਂ ਕੰਮ ਕਰਨ ਦਾ ਤਜ਼ਰਬਾ ਹੁੰਦਾ ਹੈ।

NAATI ਦੀ ਵੈੱਬਸਾਈਟ ’ਤੇ ਪ੍ਰਮਾਣਿਕਤਾ ਪ੍ਰਣਾਲੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ (Certification System)।

ਕੀ ਇਹ ਪੰਨਾ ਮਦਦਗਾਰ ਸੀ?(Required)

Your feedback helps us improve this page. NAATI uses this feedback to improve our website.

If you need a reply, please use our Contact us form.