ਸਿਹਤ ਸੰਬੰਧੀ ਪੋਸਟਰ ਸਰੋਤ
‘ਅਸੀਂ ਸਾਰੇ ਸਮਝੇ ਜਾਣ ਦੇ ਹੱਕਦਾਰ ਹਾਂ‘ ਇੱਕ ਰਾਸ਼ਟਰੀ ਮੁਹਿੰਮ ਹੈ, ਜੋ ਖ਼ਾਸ ਤੌਰ ‘ਤੇ ਸਿਹਤ ਸੰਭਾਲ ਸੇਵਾਵਾਂ ਵਿੱਚ NAATI-ਪ੍ਰਮਾਣਿਤ ਦੁਭਾਸ਼ੀਆਂ ਦੀ ਅਹਿਮ ਭੂਮਿਕਾ ਬਾਰੇ ਜਾਗਰੂਕਤਾ ਵਧਾ ਰਹੀ ਹੈ। ਇਹ ਮਰੀਜ਼ਾਂ ਨੂੰ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਦੀ ਬਜਾਏ ਕਿਸੇ ਪੇਸ਼ੇਵਰ ਦੁਭਾਸ਼ੀਏ ਦੀ ਸੇਵਾ ਲੈਣ ਲਈ ਉਤਸ਼ਾਹਿਤ ਕਰਦੀ ਹੈ, ਅਤੇ ਸਿਹਤ ਸੰਭਾਲ ਸੇਵਾਵਾਂ ਨੂੰ ਮਰੀਜ਼ਾਂ ਦੀ ਦੇਖਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਪ੍ਰਮਾਣਿਤ ਦੁਭਾਸ਼ੀਆਂ ਦੀਆਂ ਸੇਵਾਵਾਂ ਲੈਣ ਦੀ ਮਹੱਤਤਾ ਨੂੰ ਪਛਾਣਨ ਵਿੱਚ ਸਹਾਇਤਾ ਕਰਦੀ ਹੈ।
ਇਸ ਮੁਹਿੰਮ ਬਾਰੇ ਹੋਰ ਜਾਣਕਾਰੀ ਇੱਥੇ ਪੜ੍ਹੋ।
ਇਸ ਪੋਸਟਰ ਦੀ ਵਰਤੋਂ ਕਿਵੇਂ ਕਰੀਏ?

ਇਹ ਪੋਸਟਰ ਉਨ੍ਹਾਂ ਜੀਪੀ ਕਲੀਨਿਕਾਂ ਜਾਂ ਹਸਪਤਾਲਾਂ ਦੇ ਮਰੀਜ਼ਾਂ ਲਈ ਬਣੇ ਉਡੀਕ ਕਰਨ ਵਾਲੇ ਕਮਰਿਆਂ ਵਿੱਚ ਲਗਾਇਆ ਜਾ ਸਕਦਾ ਹੈ, ਜਿੱਥੇ ਦੁਭਾਸ਼ੀਏ ਦੀਆਂ ਮੁਫ਼ਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਮਰੀਜ਼ਾਂ ਨੂੰ ਦੁਭਾਸ਼ੀਏ ਦੀ ਮੰਗ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। NAATI ਵੱਲੋਂ LanguageLoop ਅਤੇ AUSIT ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਇਹ ਪੋਸਟਰ ਨੈਤਿਕਤਾ ਅਤੇ ਆਚਰਣ ਦੇ ਉਨ੍ਹਾਂ ਨਿਯਮਾਂ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਦਦ ਕਰਦਾ ਹੈ, ਜਿਨ੍ਹਾਂ ਦੀ ਪਾਲਣਾ ਕਰਨਾ ਪ੍ਰਮਾਣਿਤ ਦੁਭਾਸ਼ੀਆਂ ਲਈ ਲਾਜ਼ਮੀ ਹੈ, ਅਤੇ ਮਰੀਜ਼ਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਦੁਭਾਸ਼ੀਏ ਦੀਆਂ ਸੇਵਾਵਾਂ ਗੁਪਤ ਅਤੇ ਪੇਸ਼ੇਵਰ ਹੁੰਦੀਆਂ ਹਨ।
ਮਰੀਜ਼ਾਂ ਅਤੇ ਸਿਹਤ ਪੇਸ਼ੇਵਰਾਂ ਵਿਚਕਾਰ ਸਪੱਸ਼ਟ ਗੱਲਬਾਤ ਹੋਣੀ ਸੁਰੱਖਿਆ, ਪੂਰੀ ਜਾਣਕਾਰੀ ਦੇ ਆਧਾਰ ‘ਤੇ ਫ਼ੈਸਲੇ ਲੈਣ ਅਤੇ ਮਿਆਰੀ ਦੇਖਭਾਲ ਲਈ ਜ਼ਰੂਰੀ ਹੈ।
*ਇਸ ਪੋਸਟਰ ਦਾ ਇੱਕ ਅਜਿਹਾ ਸੰਸਕਰਣ ਵੀ ਹੇਠਾਂ ਦਿੱਤੀਆਂ ਭਾਸ਼ਾਵਾਂ ਵਿੱਚ ਉਪਲਬਧ ਹੈ, ਜਿਸ ਉੱਤੇ ‘ਇਹ ਮੁਫ਼ਤ ਹੈ’ ਨਹੀਂ ਲਿਖਿਆ ਹੋਇਆ। ਇਸ ਦੀ ਕਾਪੀ ਮੰਗਵਾਉਣ ਲਈ communications@naati.com.au ‘ਤੇ ਸੰਪਰਕ ਕਰੋ।