ਸਰੋਤ ਅਤੇ ਡਾਊਨਲੋਡ
ਦੁਭਾਸ਼ੀਏ ਨਾਲ ਹੋਣ ਵਾਲੀ ਐਪੋਇੰਟਮੈਂਟ ਜਾਂ ਮੀਟਿੰਗ ਲਈ ਤਿਆਰੀ
ਚੰਗੀ ਤਿਆਰੀ ਦੁਭਾਸ਼ੀਏ (interpreter) ਦੀ ਸੇਵਾ ਵਾਲੀਆਂ ਐਪੋਇੰਟਮੈਂਟਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਕਰਦੀ ਹੈ। ਪਹਿਲਾਂ ਤੋਂ ਯੋਜਨਾ ਬਣਾ ਕੇ ਅਤੇ ਆਪਣੇ ਦੁਭਾਸ਼ੀਏ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਕੇ, ਤੁਸੀਂ ਗ਼ਲਤਫਹਿਮੀਆਂ ਤੋਂ ਬਚ ਸਕਦੇ ਹੋ, ਸਮਾਂ ਬਚਾਅ ਸਕਦੇ ਹੋ ਅਤੇ ਸਾਰਿਆਂ ਲਈ ਇੱਕ ਪੇਸ਼ੇਵਰ ਮਾਹੌਲ ਬਣਾ ਸਕਦੇ ਹੋ।
ਅਕਸਰ ਪੁੱਛੇ ਜਾਂਦੇ ਸਵਾਲ
ਇਹ ਤੁਹਾਡੀਆਂ ਜ਼ਰੂਰਤਾਂ ‘ਤੇ ਨਿਰਭਰ ਕਰਦਾ ਹੈ। ਵਧੇਰੇ ਮਾਰਗਦਰਸ਼ਨ ਲਈ ਸਾਡਾ ਲੇਖ “ਸਵੈ-ਰੁਜ਼ਗਾਰਦਾਤਾ ਵਜੋਂ ਕੰਮ ਕਰ ਰਹੇ ਪੇਸ਼ੇਵਰ ਜਾਂ ਭਾਸ਼ਾ ਸੇਵਾ ਪ੍ਰਦਾਤਾ ਵਿੱਚੋਂ ਕਿਸੇ ਦੀ ਚੋਣ ਕਰਨਾ” ਪੜ੍ਹੋ।
ਬਹੁਤ ਸਾਰੇ ਅਨੁਵਾਦਕ ਅਤੇ ਦੁਭਾਸ਼ੀਏ ਦੂਰੋਂ ਬੈਠੇ ਕੰਮ ਕਰਦੇ ਹਨ, ਜਿਸਦਾ ਮਤਲਬ ਹੈ ਕਿ ਉਹ ਟੈਲੀਫ਼ੋਨ ਜਾਂ ਵੀਡੀਓ ਕਾਲ ਦੁਆਰਾ ਤੁਹਾਡੀ ਮਦਦ ਕਰ ਸਕਦੇ ਹਨ। ਤੁਸੀਂ ਕਿਸੇ ਵੀ ਥਾਂ ਦੇ ਅਨੁਵਾਦਕ ਜਾਂ ਦੁਭਾਸ਼ੀਏ ਨੂੰ ਲੱਭ ਸਕਦੇ ਹੋ।
ਕੁੱਝ ਐਪੋਇੰਟਮੈਂਟਾਂ ਲਈ, ਤੁਸੀਂ ਪਸੰਦ ਕਰ ਸਕਦੇ ਹੋ ਕਿ ਦੁਭਾਸ਼ੀਆ ਤੁਹਾਡੇ ਨਾਲ ਵਿਅਕਤੀਗਤ ਤੌਰ ‘ਤੇ ਮੌਜ਼ੂਦ ਹੋਵੇ। ਕੀ ਤੁਹਾਨੂੰ ਵਿਅਕਤੀਗਤ ਤੌਰ ‘ਤੇ ਸੇਵਾ ਦੀ ਲੋੜ ਹੈ ਜਾਂ ਨਹੀਂ, ਇਹ ਤੁਹਾਡੀ ਸਥਿਤੀ, ਸੇਵਾ ਦੀ ਕਿਸਮ ਅਤੇ ਉਪਲਬਧ ਹੋਣ ਦੇ ਸਮੇਂ ‘ਤੇ ਨਿਰਭਰ ਕਰਦਾ ਹੈ। ਤੁਸੀਂ NAATI ਦੀ ਔਨਲਾਈਨ ਡਾਇਰੈਕਟਰੀ ਵਿੱਚ ਸਥਾਨ ਦੇ ਆਧਾਰ ’ਤੇ ਫ਼ਿਲਟਰ ਲਗਾ ਕੇ ਆਪਣੇ ਨੇੜੇ ਮੌਜੂਦ ਅਨੁਵਾਦਕ ਜਾਂ ਦੁਭਾਸ਼ੀਏ ਲੱਭ ਸਕਦੇ ਹੋ।
ਜੇਕਰ ਕੋਈ NAATI-ਪ੍ਰਮਾਣਿਤ ਪ੍ਰੈਕਟੀਸ਼ਨਰ ਉਪਲਬਧ ਨਹੀਂ ਹੈ, ਤਾਂ ਭਾਸ਼ਾ ਅਤੇ ਹਾਲਾਤਾਂ ਦੇ ਆਧਾਰ ‘ਤੇ ਹੋਰ ਵਿਕਲਪ ਹੋ ਸਕਦੇ ਹਨ।
ਵਿਹਾਰਕ ਮਾਰਗਦਰਸ਼ਨ ਅਤੇ ਅਗਲੇ ਕਦਮਾਂ ਲਈ ਸਾਡਾ ਲੇਖ “ਜਦੋਂ NAATI-ਪ੍ਰਮਾਣਿਤ ਦੁਭਾਸ਼ੀਏ ਜਾਂ ਅਨੁਵਾਦਕ ਉਪਲਬਧ ਨਾ ਹੋਣ ਤਾਂ ਕੀ ਕਰਨਾ ਹੈ” ਪੜ੍ਹੋ।